Friday, July 5, 2024

ਸਾਰੀਆਂ ਰਾਜਸੀ ਪਾਰਟੀਆਂ ਨਿੱਜੀ ਸਕੂਲਾਂ ਸੰਬੰਧੀ ਆਪਣੀ ਨੀਤੀ ਚੋਣ ਮੈਨੀਫੈਸਟੋ ਵਿੱਚ ਸਪੱਸ਼ਟ ਕਰਨ – ਮੰਨਾ

PPN0105201613ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ) – ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੌਣਾ ਦੇ ਦੌਰਾਨ ਸਾਰੀਆ ਰਾਜਸੀ ਪਾਰਟੀਆਂ ਨਿਜੀ ਵਿਦਿਅਕ ਅਦਾਰਿਆ ਦੀ ਫੀਸਾਂ ਤੇ ਸਿਲੇਬਸ ਸੰਬੰਧੀ ਚੌਣ ਮੈਨੀਫੈਸਟੋਂ ਵਿੱਚ ਆਪਣੀ ਨੀਤੀ ਸਪੱਸ਼ਟ ਕਰਨ।ਸਕੂਲੀ ਵਿਦਿਆਰਥੀਆਂ ਦੇ ਲਈ ਸਕੂਲਾਂ ਦੀ ਸਹਾਇਤਾ ਨਾਲ ਪੀ.ਐਫ ਦੀ ਤਰਾਂ ਇੱਕ ਫੰਡ ਵਿਕਸਿਤ ਕੀਤਾ ਜਾਵੇ ਤਾਕਿ ਸਕੂਲੀ ਸਿੱਖਿਆ ਹਾਸਿਲ ਕਰਨ ਦੇ ਬਾਅਦ ਉੱਚ ਸਿੱਖਿਆ ਜਾ ਫਿਰ ਆਪਣਾ ਰੁਜਗਾਰ ਸ਼ੁਰੂ ਕਰਨ ਦੇ ਲਈ ਇਸ ਫੰਡ ਦਾ ਵਿਦਿਆਰਥੀ ਉਪਯੋਗ ਕਰਨ ਸਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਰੇਗੁਲੇਟਰੀ ਕਮਿਸ਼ਨ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ‘ਤ ਤਦ ਤਕ ਸਟੇ ਲਾਉਣ ਜਦ ਤਕ ਕਮਿਸ਼ਨ ਦਾ ਫੈਸਲਾ ਨਹੀ ਆ ਜਾਂਦਾ ਅਤੇ ਨਾਲ ਹੀ ਉਨਾਂ ਅਪੀਲ ਕੀਤੀ ਕਿ ਰੇਗੁਲੇਟਰੀ ਕਮਿਸ਼ਨ ਮਾਨਯੋਜ ਅਮਰਦੱਤ ਕਮੇਟੀ ਦੀ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕਰੇ।
ਮੰਨਾ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਐ.ਏ, ਬੀ.ਏ ਪਾਸ ਕਰਨ ਤੋਂ ਬਾਅਦ ਯੂਥ ਨੂੰ ਆਟੋ ਰਿਕਸ਼ਾ ਚਲਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਜੋ ਵੀ ਸਿੱਖਆ ਚੇਰੀਟੇਬਲ ਸੰਸਥਾਨ ਬਣਾ ਕੇ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਦਾ ਢੋਂਗ ਰਚ ਰਹੇ ਹਨ, ਉਨਾਂ ਦਾ ਸਾਰਾ ਰਿਕਾਰਡ ਸੈਂਟ੍ਰਲ ਰੇਵੇਨਿਊ ਇੰਟੈਲੀਜੈਂਸ ਜਾਂ ਫਿਰ ਕਿਸੇ ਇਸੇ ਤਰਾਂ ਦੀ ਸੰਸਥਾ ਕੈਗ ਆਦਿ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਕਿ ਇਨਾਂ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਅਤੇ ਉਨਾਂ ਕੇ ਪਰਿਵਾਰ ਵਾਲਿਆ ਦੀ ਲੁੱਟ ਕਰਨ ਦੀ ਗਤਿਵਿਧਿਆਂ ਤੇ ਰੋਕ ਲਾਈ ਜਾ ਸਕੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply