Friday, July 5, 2024

ਪਠਾਨਕੋਟ ਵਿਖੇ ਇਕ ਨਸ਼ਾ ਛੁਡਾਓ ਕੇਂਦਰ ਤੋਂ ਹੁਣ ਤੱਕ 956 ਮਰੀਜ਼ ਇਲਾਜ ਕਰਵਾ ਚੁੱਕੇ ਹਨ- ਅਮਿਤ ਕੁਮਾਰ

PPN0205201617ਪਠਾਨਕੋਟ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਪਠਾਨਕੋਟ ਵਿੱਚ ਡੀ-ਅਡਿਕਸ਼ਨ ਸੋਸਾਇਟੀ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਨਸ਼ੇ ਦੀ ਦਲਦਲ ਵਿੱਚ ਫੱਸੇ ਹੋਏ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੰਢ ਕੇ ਇਕ ਸਿਹਤਮੰਦ ਜੀਵਨ ਬਤੀਤ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ।ਇਹ ਜਾਣਕਾਰੀ ਡਾ. ਅਜੈ ਬੱਗਾ ਸਿਵਲ ਸਰਜਨ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਇਸ ਸੋਸਾਇਟੀ ਦੇ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਇਕ ਨਸ਼ਾ ਛੁਡਾਓ ਕੇਂਦਰ ਜੁਲਾਈ 2014 ਤੋਂ ਸਥਾਪਿਤ ਕੀਤਾ ਗਿਆ, ਉਦੋਂ ਇਹ ਕੇਂਦਰ 10 ਬਿਸਤਰਿਆਂ ਦਾ ਸੀ ਪਰ ਹੁਣ ਇਸ ਸੈਂਟਰ ਨੂੰ 20 ਬਿਸਤਰਿਆਂ ਦਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਹਰ ਪ੍ਰਕਾਰ ਦੇ ਨਸ਼ੇ ਕਰਨ ਵਾਲਿਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਓ ਕੇਂਦਰ ਵਿਖੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਪਠਾਨਕੋਟ ਅਤੇ ਡਾ. ਸੋਨੀਆ ਮਿਸ਼ਰਾ ਜੋ ਕੀ ਮਨੋਰੋਗ ਅਤੇ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾਕਟਰ ਹਨ, ਦੀ ਨਿਗਰਾਨੀ ਹੇਠ 1 ਕਾਊਂਸਲਰ, 4 ਸਟਾਫ ਨਰਸਾਂ ਅਤੇ 2 ਵਾਰਡ ਅਟੈਂਡੈਂਟ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੋਂ ਹੁਣ ਤੱਕ 956 ਮਰੀਜ ਆਪਣਾ ਇਲਾਜ ਕਰਵਾ ਚੁੱਕੇ ਹਨ। ਇਸ ਕੇਂਦਰ ਵਿਖੇ ਮਰੀਜਾਂ ਦੀ ਨਿਗਰਾਨੀ ਦੇ ਲਈ ਚਾਰ ਸਕਿਉਰਟੀ ਗਾਰਡ ਵੀ ਤੈਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਰੀਜਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਧੀਆ ਉਚੇਰੇ ਇਲਾਜ ਲਈ ਰੀਹੈਬਲੀਟੇਸ਼ਨ ਸੈਂਟਰ ਅਮ੍ਰਿੰਤਸਰ ਅਤੇ ਹੁਸ਼ਿਆਰਪੁਰ ਵੀ ਰੈਫਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਆਦੀ ਹੋਏ ਨੋਜਵਾਨਾਂ ਨੂੰ ਇਲਾਜ ਕਰਨ ਉਪਰੰਤ ਉਨ੍ਹਾਂ ਦੀ ਖੇਡਾਂ ਵੱਲ ਰੂਚੀ ਵਧਾਉਣ ਲਈ ਕੈਰਮ ਬੋਰਡ, ਲੁਡੋ, ਬੈਡਮਿੰਟਨ, ਵਾਲੀਬਾਲ, ਟੈਲੀਵਿਜਨ, ਯੋਗਾ, ਮੈਡੀਟੇਸ਼ਨ ਆਦਿ ਵਿੱਚ ਧਿਆਨ ਦਿਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਰੀਜਾਂ ਦੇ ਲਈ ਵਾਰਡ ਵਿੱਚ ਕੂਲਰ, ਪੀਣ ਵਾਲੇ ਸਾਫ ਪਾਣੀ ਲਈ ਆਰ.ਓ. ਫਿਲਟਰ ਅਤੇ ਪੜਨ ਯੋਗ ਕਿਤਾਬਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਇਸ ਸੈਂਟਰ ਤੋਂ ਇਲਾਜ ਕਰਵਾਉਣ ਲਈ ਮਰੀਜ ਨੂੰ 200 ਰੁਪਏ ਰੋਜ ਦਾ ਖਾਣਾ ਅਤੇ ਦਵਾਈਆਂ ਦੇਣ ਲਈ ਜਮਾ ਕਰਵਾਉਣੇ ਪੈਂਦੇ ਸਨ ਪਰ ਹੁਣ ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਇਸ ਰਾਸ਼ੀ ਨੂੰ ਘਟਾ ਕੇ 50 ਰੁਪਏ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਲਾਜ ਲਈ ਆਉਣ ਵਾਲੇ ਮਰੀਜਾਂ ਦਾ 7 ਤੋਂ 10 ਦਿਨਾਂ ਦਾ ਇੰਨਟੈਨਸਿਵ ਡੀ-ਟੋਕਸੀਫਿਕੇਸ਼ਨ ਪੀਰੀਅਡ ਚੱਲਦਾ ਹੈ, ਡਾਕਟਰਾਂ ਅਤੇ ਸਟਾਫ ਵੱਲੋਂ ਮਰੀਜਾਂ ਦਾ ਨਰੀਖਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮਰੀਜ ਦਾ 15-30 ਦਿਨਾਂ ਦੇ ਇਲਾਜ ਉਪਰੰਤ ਇਕ ਬੇਹਤਰ ਅਤੇ ਨਸ਼ਾ ਮੁਕਤ ਜੀਵਨ ਬਤੀਤ ਕਰਨ ਦੀ ਸਿੱਖਿਆ ਦੇ ਕੇ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਵੱਲੋਂ ਸੈਮੀਨਾਰ, ਸਕੂਲ ਕਾਲਜਾਂ ਵਿੱਚ ਭਾਸ਼ਣ, ਹੋਰਡਿੰਗ, ਪੈਮਫਲੈਟ, ਬੈਨਰ ਰੈਲੀ ਆਦਿ ਆਯੋਜਿਤ ਕਰਕੇ ਸਮੇਂ ਸਮੇਂ ਤੇ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਮੁਹਿਮ ਦੇ ਅਧੀਨ ਸੈਕੜਾਂ ਨੋਜਵਾਨ ਨਸੇ ਦੀ ਦਲਦਲ ਤੋਂ ਬਾਹਰ ਨਿਕਲ ਚੁੱਕੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply