Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ 1984 ਦੇ ਉਹਨਾਂ ਪੀੜ੍ਹਤਾਂ ਨੂੰ ਕੇਂਦਰ ਸਰਕਾਰ ਵਲੋਂ ਮਿਲੇਗੀ 2-2 ਲੱਖ ਦੀ ਮਾਲੀ ਮਦਦ, ਜੋ ਦਿੱਲੀ ਜਾਂ ਹੋਰਨਾਂ ਸੂਬਿਆਂ ਤੋਂ ਪੰਜਾਬ ‘ਚ ਕਰ ਚੁੱਕੇ ਹਨ ਹਿਜ਼ਰਤ।

▶ ਪੰਜਾਬ ਸਰਕਾਰ ਨਸ਼ਿਆਂ ‘ਤੇ ਹੋਈ ਸਖਤ – ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਨਸ਼ਾ ਵਪਾਰੀਆਂ ਦੀਆਂ ਜਾਇਦਾਦਾਂ ਅਟੈਚ ਕਰਨ ਦੇ ਹੁਕਮ।

▶ ਪਠਾਨਕੋਟ ਏਅਰਬੇਸ ਹਮਲੇ ਬਾਰੇ ਸੰਸਦੀ ਕਮੇਟੀ ਨੇ ਸੌਪੀ ਰਿਪੋਰਟ – ਕਿਹਾ ਖੁਫੀਆ ਵਿਭਾਗਾਂ ਦੀ ਅਸਫਲਤਾ ਸੀ ਹਮਲਾ, ਆਪਸੀ ਤਾਲ-ਮੇਲ ਦੀ ਰਹੀ ਘਾਟ।

▶ ਸੁਰੱਖਿਆ ‘ਚ ਰਹੀਆਂ ਖਾਮੀਆਂ – ਏਅਰਬੇਸ ਨੂੰ ਹਮਲੇ ਦੀ ਸੂਚਨਾਂ ਪੰਜਾਬ ਦੀ ਥਾਂ ਦਿੱਲੀ ਏਅਰ ਫੋਰਸ ਤੋਂ ਮਿਲੀ – ਐਸ.ਪੀ ਸਲਵਿੰਦਰ ਸਿੰਘ ਦੀ ਭੂਮਿਕਾ ਨੂੰ ਸ਼ੱਕੀ ਦੱਸਿਆ।

▶ ਸੰਸਦੀ ਕਮੇਟੀ ਦੇ ਮੁੱਖੀ ਪ੍ਰਦੀਪ ਭੱਟਾਚਾਰੀਆ ਨੇ ਕਿਹਾ ਪਾਕਿਸਤਾਨ ਦੀ ਜੇ.ਆਈ.ਟੀ ਨੂੰ ਏਅਰਬੇਸ ਆਉਣ ਦੀ ਆਗਿਆ ਦੇਣਾ ਸੀ ਭੁੱਲ, ਹਮਲੇ ਦੀ ਦੁਬਾਰਾ ਹੋਵੇ ਜਾਂਚ।

▶ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਕੱਛ ਇਲਾਕੇ ਦੇ ਸਿੱਖ ਕਿਸਾਨਾਂ ਨਾਲ ਕੀਤੀ ਮੁਲਾਕਾਤ।

▶ ਉਤਰਾਖੰਡ ਅਤੇ ਹਿਮਾਚਲ ਤੋਂ ਬਾਅਦ ਜੰਮੂ-ਕਸ਼ਮੀਰ ਪੁੱਜੀ ਜੰਗਲਾਂ ਨੂੰ ਲੱਗੀ ਅੱਗ।

▶ ਪੰਜਾਬ ਨੂੰ ਵੀ ਲੱਗਾ ਜੰਗਲ ਦੀ ਅੱਗ ਦਾ ਸੇਕ, ਹਿਮਾਚਲ ਦੀ ਸਰਹੱਦ ਤੋਂ ਮਾਂਸਲੀ ਪਿੰਡ ਪੁੱਜੀ ਜੰਗਲ ਦੀ ਅੱਗ – ਰੋਪੜ ਦੇ 26 ਜੰਗਲ ਆਏ ਲਪੇਟ ‘ਚ।

▶ ਆਇਸ ਡਰੱਗ ਮਾਮਲਾ – ਫਰਾਰ ਰਾਜਾ ਕੰਦੀਲਾ ਦੀ ਪਤਨੀ ਨੇ ਜਲੰਧਰ ਅਦਾਲਤ ਵਿੱਚ ਕੀਤਾ ਆਤਮ ਸਮਰਪਨ।

▶ ਆਗਸਤਾ ਵੈਸਟਲੈਂਡ ਮਾਮਲੇ ‘ਚ ਲੱਗੇ ਦੋਸ਼ਾਂ ਬਾਰੇ ਰਾਹੁਲ ਗਾਂਧੀ ਦਾ ਬਿਆਨ – ਉਹਨਾਂ ਨੂੰ ਹੀ ਹਮੇਸ਼ਾਂ ਬਣਾਇਆ ਜਾਂਦਾ ਹੈ ਨਿਸ਼ਾਨਾ।

▶ ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ ਨੇ ਕੀਤਾ ਪਲਟਵਾਰ – ਕਿਹਾ ਸਾਡਾ ਨਿਸ਼ਾਨਾ ਭ੍ਰਿਸ਼ਟਾਚਾਰ ‘ਤੇ ਹੈ, ਰਾਹੁਲ ਗਾਂਧੀ ‘ਤੇ ਨਹੀਂ, ਉਹ ਜਵਾਬ ਦੇਣ ਕਿ ਸੂਈ ਗਾਂਧੀ ਪਰਿਵਾਰ ‘ਤੇ ਹੀ ਕਿਉਂ ਰੁੱਕਦੀ ਹੈ।

▶ ਸਾਬਕਾ ਏਅਰ ਚੀਫ ਐਸ.ਪੀ ਤਿਆਗੀ ਨੇ ਦੂਜੇ ਦਿਨ ਪੁੱਛਗਿਛ ਦੌਰਾਨ ਤਿੰਨ ਕੰਪਨੀਆਂ ਨਾਲ ਵਿੱਤੀ ਸਬੰਧ ਕਬੂਲੇ – ਤੀਜੇ ਦਿਨ ਵੀ ਜਾਰੀ ਰਹੇਗੀ ਸੀ.ਬੀ.ਆਈ ਵਲੋਂ ਪੁੱਛਗਿਛ।

▶ ਰਿਓ ਓਲੰਪਿਕਸ ਦੇ ਗੁਡਵਿੱਲ ਅੰਬੈਸਡਰ ਹੋਣਗੇ ਕ੍ਰਿਕਟਰ ਸਚਿਨ ਤੈਂਦੂਲਕਰ।

▶ ਅਕਾਲੀ ਦਲ ਵਲੋਂ ਯੂ.ਪੀ. ਚੋਣਾਂ ਲੜ੍ਹਨ ਦੇ ਫੈਸਲੇ ਤੇ ਕਾਂਗਰਸ ਦੇ ਸ਼ਕੀਲ ਅਹਿਮਦ ਦਾ ਬਿਆਨ – ਪੰਜਾਬ ਵਿੱਚ ਅਕਾਲੀ ਦਲ ਦਾ ਚਿਰਾਗ ਬੁੱਝਣ ਵਾਲਾ, ਇਸੇ ਲਈ ਬੋਰੀਆ ਬਿਸਤਰਾ ਲੈ ਕੇ ਜਾ ਰਹੇ ਹਨ ਯੂ.ਪੀ।

▶ ਪੰਜਾਬ ਸਰਕਾਰ 116 ਮੈਡੀਕਲ ਅਧਿਆਪਕ ਕਰੇਗੀ ਭਰਤੀ – ਪਟਿਆਲਾ ਤੇ ਅੰਮ੍ਰਿਤਸਰ ਕਾਲਜਾਂ ਵਿੱਚ ਰੱਖੇ ਜਾਣਗੇ ਅਧਿਆਪਕ।

▶ 21 ਜੂਨ ਨੂੰ ਯੋਗਾ ਦਿਵਸ ‘ਤੇ ਚੰਡੀਗੜ੍ਹ ਆਉਣਗੇ ਪ੍ਰਧਾਨ ਮੰਤਰੀ ਮੋਦੀ।

▶ ਨੈਸ਼ਨਲ ਗਰੀਨ ਟਰਬਿਊਨਲ ਨੇ ਉਤਰਾਖੰਡ ਤੇ ਹਿਮਾਚਲ ਸਰਕਾਰਾਂ ਨੂੰ ਭੇਜੇ ਨੋਟਿਸ – ਸਰਕਾਰਾਂ ਕੋਲ ਜੰਗਲਾਂ ਵਿੱਚ ਲੱਗੀ ਅੱਗ ਨੂੰ ਰੋਕਣ ਲਈ ਕੀ ਹੈ ਕਾਰਜ ਯੋਜਨਾ, 12 ਮਈ ਤੱਕ ਦੱਸਣ।

▶ ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦਿਆਂ ਦਿੱਲੀ ਵਿੱਚ ਸਕੂਲਾਂ ਦੀਆਂ ਛੁੱਟੀਆਂ 11 ਮਈ ਤੋਂ।

▶ ਪ੍ਰਸਿਧ ਬਾਲੀਵੁੱਡ ਅਦਾਕਾਰ ਮਨੋਜ ਕੁਮਾਰ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਐਵਾਰਡ।

▶ ਕੈਲੀਫੋਰਨੀਆ ਵਾਸੀ ਸਿੱਖ ਔਰਤ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੀ ਰੀਪਬਲਿਕਨ ਪਾਰਟੀ ਨੇ ਨੈਸ਼ਨਲ ਕਮੇਟੀ ਵਿੱਚ ਦਿੱਤੀ ਅਹਿਮ ਥਾਂ।

▶ ਮੋਹਾਲੀ ਦੇ ਸੱਤ ਪਿੰਡਾਂ ਦੀਆਂ ਪੰਚਾਇਤਾਂ ਨੇ ਫਜ਼ੂਲ ਖਰਚਿਆਂ ਖਿਲਾਫ ਅਰੰਭੀ ਮੁਹਿੰਮ।

▶ ਪੰਜਾਬ ਦੇ ਡਾਕਟਰਾਂ ਨੇ ਚੰਡੀਗੜ੍ਹ ਦੇ ਸੈਕਟਰ 34 ਵਿੱਚ ਮੰਗਾਂ ਦੇ ਹੱਕ ‘ਚ ਕੀਤਾ ਰੋਸ ਪ੍ਰਦਰਸ਼ਨ।

▶ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜਾਅਲੀ ਸਰਟੀਫਿਕੇਟਾਂ ਦਾ ਕੀਤਾ ਪਰਦਾਫਾਸ਼ – 2 ਗ੍ਰਿਫਤਾਰ।

▶ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਲੀਫੋਰਨੀਆ ‘ਚ ‘ਆਪ’ ਤੇ ਨਿਸ਼ਾਨਾ ਕਿਹਾ ਪੰਜਾਬ ਨੂੰ ਨਵੇਂ ਤੁਜਰਬਿਆਂ ਦੀ ਲੋੜ ਨਹੀਂ।

▶ ਪਾਕਿਸਤਾਨ ਵਿੱਚ ਸਿੱਖ ਨੌਜੁਆਨ ਦੀ ਦਸਤਾਰ ਲਾਹੁਣ ਦੇ ਦੋਸ਼ੀ 6 ਮੁਲਜਮਾਂ ਖਿਲਾਫ ਮਾਮਲਾ ਦਰਜ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply