Wednesday, July 3, 2024

ਦਿੱਲੀ ਕਮੇਟੀ ਨੇ ਸਰਨਾ ‘ਤੇ ਕੀਤਾ ਪਲਟਵਾਰ

parminder pal singh 2

ਨਵੀਂ ਦਿੱਲੀ, 3 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਨੇ ਤੱਥਾਂ ਦੇ ਆਧਾਰ ਤੇ ਬਿਆਨਬਾਜ਼ੀ ਕਰਨ ਦੀ ਨਸੀਹਤ ਦਿੱਤੀ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਸਰਨਾ ਨੂੰ ਅੱਧਾ ਸੱਚ ਲੁਕਾਉਣ ਦੀ ਆਪਣੀ ਆਦਤ ਵਿਚ ਸੁਧਾਰ ਕਰਨ ਦੀ ਅਪੀਲ ਕੀਤੀ ਹੈ। ਅੱਜ ਕਮੇਟੀ ਦੇ ਉਚ ਸਿੱਖਿਆ ਅਦਾਰਿਆਂ ਦੇ ਬੰਦ ਹੋਣ ਦੇ ਸਰਨਾ ਵੱਲੋਂ ਜਤਾਏ ਗਏ ਖਦਸੇ ਅਤੇ ਅਦਾਰਿਆਂ ਵਿਚ ਭਗਵਾ ਏਜੰਡਾ ਲਾਗੂ ਕਰਨ ਦੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਲਗਾਏ ਗਏ ਦੋਸ਼ਾ ਤੋਂ ਬਾਅਦ ਕਮੇਟੀ ਦਾ ਉਕਤ ਪ੍ਰਤੀਕਰਮ ਸਾਹਮਣੇ ਆਇਆ ਹੈ।ਉਨ੍ਹਾਂ ਸਵਾਲ ਕੀਤਾ ਕਿ 26 ਫਰਵਰੀ 2013 ਨੂੰ ਜਦੋਂ ਸਰਨਾ ਨੇ ਕਮੇਟੀ ਨੂੰ ਅਲਵਿਦਾ ਕੀਤਾ ਸੀ ਤਾਂ ਇਨ੍ਹਾਂ ਅਦਾਰਿਆਂ ਦੀਆਂ ਕਿਤਨੀਆਂ ਸੀਟਾਂ ਖਾਰਿਜ਼ ਸਨ ?
ਪਰਮਿੰਦਰ ਨੇ ਕਿਹਾ ਕਿ ਅੱਜ ਸਰਨਾ ਕਿਹੜੇ ਮੂੰਹ ਨਾਲ ਇਨ੍ਹਾਂ ਅਦਾਰਿਆਂ ਦੇ ਬੰਦ ਹੋਣ ਦਾ ਖਦਸਾ ਜਤਾ ਰਹੇ ਹਨ ਜਦੋਂ ਕਿ ਆਪਣੇ ਹੀ ਕਾਰਜਕਾਲ ਦੌਰਾਨ ਇਨ੍ਹਾਂ ਅਦਾਰਿਆਂ ਵਿਚ ਐਮ.ਸੀ.ਡੀ ਦੀ ਝੂਠੀ ਐਨ.ਓ.ਸੀ ਲਾ ਕੇ ਫ਼ਰਜ਼ੀ ਮਾਨਤਾ ਪ੍ਰਾਪਤ ਕਰਨ ਦੇ ਜੁਰਮ ਤਹਿਤ ਆਪਣੇ ਖਿਲਾਫ਼ ਜਾਅਲਸ਼ਾਜ਼ੀ ਅਤੇ ਠੱਗੀ ਦਾ ਮੁਕੱਦਮਾ ਥਾਣਾ ਰਾਜੌਰੀ ਗਾਰਡਨ ਵਿਖੇ ਦਰਜ਼ ਕਰਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਤੇ ਭਗਵਾ ਏਜੰਡਾ ਲਾਗੂ ਕਰਨ ਦਾ ਦੋਸ਼ ਲਗਾਉਣ ਵਾਲੇ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਘਟਗਿਣਤੀ ਵਿੱਦਿਅਕ ਸੰਸਥਾਨਾਂ ਦਾ ਦਰਜ਼ਾ ਕਿਸ ਨੇ, ਕਦੋਂ ਅਤੇ ਕਿਸ ਦੇ ਫਾਇਦੇ ਲਈ ਦਿਵਾਇਆ ਹੈ ? ਸਰਨਾ ‘ਤੇ ਘੱਟਿਆ ਸਿਆਸ਼ਤ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦਾ ਕੋਈ ਵੀ ਵਿੱਦਿਅਕ ਅਦਾਰਾ ਸਾਡੇ ਕਾਰਜਕਾਲ ਦੌਰਾਨ ਨਾ ਬੰਦ ਹੋਇਆ ਹੈ ਤੇ ਨਾ ਹੀ ਹੋਣ ਦਿਆਂਗੇ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਪਤਾ ਹੈ ਕਿ ਇ੍ਹਨਾਂ ਅਦਾਰਿਆਂ ਦੀ ਮਾਨਤਾ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਕਮੇਟੀ ਦੇ ਕਿਹੜੇ ਚੁਣੇ ਹੋਏ ਨੁਮਾਇੰਦੇ ਪਰਦੇ ਪਿੱਛੇ ਘੱਟਿਆ ਸਿਆਸੀ ਲੋਕਾਂ ਨਾਲ ਮਿਲਕੇ ਅਦਾਲਤਾ ਵਿਚ ਕਮੇਟੀ ਨੂੰ ਖ਼ੁਆਰ ਕਰਨ ਦੀ ਸਾਜਿਸ਼ਾਂ ਪੁਰਾਣੇ ਸਟਾਫ਼ ਦੇ ਸਿਰ ‘ਤੇ ਰੱਚ ਰਹੇ ਹਨ। ਇਸ ਲਈ ਮੌਕਾ ਆਉਣ ਤੇ ਘਰ ਦੇ ਸਾਰੇ ਭੇਦੀਆਂ ਨੂੰ ਸੰਗਤਾ ਦੀ ਕਚਹਿਰੀ ਵਿਚ ਤਥਾਂ ਨਾਲ ਜਨਤਕ ਅਕਾਲੀ ਦਲ ਹੀ ਕਰੇਗਾ।ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਨ੍ਹਾਂ ਲੋਕਾਂ ਦੀ ਜਿੰਮੇਵਾਰੀ ਗੁਰਦੁਆਰਾ ਐਕਟ ਅਨੁਸਾਰ ਨਵੇਂ ਸਕੂਲ-ਕਾੱਲੇਜ ਖੁਲਵਾਉਣ ਦੀ ਸੀ ਉਹ ਪੁਰਾਣੀਆਂ ਨੂੰ ਖਾਮੀਆਂ ਦੇ ਆਧਾਰ ‘ਤੇ ਬੰਦ ਕਰਾਉਣ ਦਾ ਸੁਪਨਾ ਲੈ ਰਹੇ ਹਨ।
ਉਨ੍ਹਾਂ ਚੁਨੌਤੀ ਦੇਣ ਦੇ ਅੰਦਾਜ਼ ਵਿਚ ਕਿਹਾ ਕਿ ਅਕਾਲੀ ਦਲ ਨੇ ਬੀਤੇ 3 ਸਾਲ ਦੌਰਾਨ ਸਿਰਫ਼ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸਿੱਖ ਬੱਚਿਆਂ ਦੀ ਉਚ ਸਿੱਖਿਆ ਨੂੰ ਆਪਣੇ ਏਜੰਡੇ ਵਿਚ ਸਭ ਤੋਂ ਅੱਗੇ ਰੱਖ ਕੇ ਬੇਮਿਸਾਲ ਕੰਮ ਕੀਤਾ ਹੈ, ਇਸ ਲਈ ਕਿਸੇ ਵੀ ਭਭਕੀਆਂ ਤੇ ਝੂਠੀ ਬਿਆਨਬਾਜ਼ੀ ਤੋਂ ਅਸੀਂ ਘਬਰਾਉਣ ਵਾਲੇ ਨਹੀਂ ਬੇਸ਼ਕ ਉਕਤ ਸਾਜਿਸ਼ਕਰਤਾ ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਆਰ.ਕੇ ਅਨੰਦ ਨੂੰ ਅਦਾਲਤ ਵਿਚ ਮਹਿੰਗੀਆਂ ਫੀਸਾਂ ਦੇ ਕਮੇਟੀ ਦੇ ਅਦਾਰਿਆਂ ਨੂੰ ਬੰਦ ਕਰਾਉਣ ਦੀ ਕਾਲਿਖ ਕਮੇਟੀ ਪ੍ਰਬੰਧਕਾਂ ਦੇ ਮੱਥੇ ਪੋਤਨ ਵਾਸਤੇ ਖੜੇ ਕਰਦੇ ਰਹਿਣ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply