Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਅੰਮ੍ਰਿਤਸਰ ਸੁਲਤਾਨਵਿੰਡ ਇਲਾਕੇ ‘ਚ ਥਾਣੇ ਨੇੜੇ ਹੋਈ ਸੋਨੂੰ ਕੰਗਲਾ ਤੇ ਹਰੀਆ ਗਰੁੱਪਾਂ ਦਰਮਿਆਨ ਹੋਈ ਗੈਂਗਵਾਰ – ਹਰੀਆ ਦੀ ਮੌਤ ਅਤੇ ਦੋ ਹੋਰਾਂ ਦੇ ਜਖਮੀ ਹੋਣ ਦੀ ਖ਼ਬਰ – ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਨੇ ਕਿਹਾ ਤਫਤੀਸ਼ ਜਾਰੀ, ਜਾਂਚ ਟੀਮਾਂ ਬਣਾਈਆਂ।

▶ ‘ਆਪ’ ਆਗੂ ਕੁਮਾਰ ਵਿਸ਼ਵਾਸ਼ ਨੇ ਪੰਜਾਬ ਦੇ ਨਸ਼ਿਆਂ ਖਿਲਾਫ ਲਿਖਿਆ ਗੀਤ – ਅਰਵਿੰਦ ਕੇਜ਼ਰੀਵਾਲ 8 ਮਈ ਨੂੰ ਕਰਨਗੇ ਰਿਲੀਜ਼।

▶ ਕਿਸਾਨਾਂ ਦੇ ਹੱਕ ਵਿੱਚ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਘੇਰਨ ਗਏੇ ਕਾਂਗਰਸੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ – ਭਜਾ ਭਜਾ ਕੇ ਕੁੱਟੇ ਕਾਂਗਰਸੀ, ਪਾਣੀ ਦੀਆਂ ਤੋਪਾਂ ਚਲਾਈਆਂ।

▶ ਰਿਜ਼ਰਵ ਬੈਂਕ ਨੇ ਪੰਜਾਬ ਦੀ ਕੈਸ਼ ਕ੍ਰੇਡਿਟ ਲਿਮਟ 31 ਮਈ ਤੱਕ ਵਧਾਈ – ਕਿਸਾਨਾਂ ਨੂੰ ਕਣਕ ਦੀ ਅਦਾਇਗੀ ਹੋਵੇਗੀ ਅਸਾਨ ।

▶ ਸਰਬੱਤ ਖਾਲਸਾ ਵਲੋ ਥਾਪੇ ਗਏ ਜਥੇਦਾਰਾਂ ਵਲੋਂ ਦਫਤਰ ਖੋਲਣ ਦਾ ਮਾਮਲਾ – ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਕਿਹਾ ਸਮਾਂ ਆਉਣ ‘ਤੇ ਕੀਤੀ ਜਾਵੇਗੀ ਕਾਰਵਾਈ।

▶ ਹਰਿਆਣਾ ਦੇ ਐਨ.ਸੀ.ਆਰ ਇਲਾਕੇ ਵਿੱਚ ਸਰਕਾਰ ਨੇ 15 ਸਾਲ ਪੁਰਾਣੇ ਕਮਰਸ਼ੀਅਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਪ੍ਰਵੇਸ਼ ‘ਤੇ ਲਗਾਈ ਰੋਕ।

▶ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਸੈਨੇਟ ਤੇ ਸਿੰਡੀਕੇਟ ਵਿੱਚ ਰਾਖਵਾਂਕਰਨ ਬਾਰੇ ਵਿਦਿਆਰਥੀ ਸੰਗਠਨ ਹੋਏ ਇਕਜੁੱਟ।

▶ ਰਾਜ ਸਭਾ ਤੋਂ ਵਿਜੇ ਮਾਲੀਆ ਦਾ ਅਸਤੀਫਾ ਮੰਜ਼ੂਰ, ਚੇਅਰਮੈਨ ਹਾਮਿਦ ਅਨਸਾਰੀ ਨੇ ਹਾਊਸ ਨੂੰ ਦਿੱਤੀ ਜਾਣਕਾਰੀ।

▶ ਭਾਰਤ ਨੂੰ ਆਈ.ਐਸ.ਆਈ.ਐਸ (ISIS) ਤੋਂ ਕੋਈ ਖਤਰਾ ਨਹੀਂ – ਰਾਜ ਨਾਥ ਸਿੰਘ।

▶ ਦਿੱਲੀ ਕਰਾਈਮ ਬਰਾਂਚ ਪੁਲਿਸ ਵਲੋਂ ਜੈਸ਼ੇ ਮੁਹੱਮਦ ਦੇ 12 ਸ਼ੱਕੀ ਅੱਤਵਾਦੀ ਕਾਬੂ – ਛਾਪੇਮਾਰੀ ਦੌਰਾਨ 8 ਦੀ ਦਿੱਲੀ ਅਤੇ 4 ਦੀ ਯੂ.ਪੀ ਤੋਂ ਹੋਈ ਗ੍ਰਿਫਤਾਰੀ।

▶ ਨੋਇਡਾ ‘ਚ ਵੱਡਾ ਹਾਦਸਾ ਟਲਿਆ – ਬਾਲ ਬਾਲ ਬਚੇ 24 ਮੁਸਾਫਰ, ਯੂ.ਪੀ ਰੋਡਵੇਜ਼ ਦੀ ਬੱਸ ਨੂੰ ਲੱਗੀ ਸੀ ਅਚਾਨਕ ਅੱਗ।

▶ ਪਿਆਜ਼ ਦੀ ਜ਼ਿਆਦਾ ਉੱਪਜ ਨੂੰ ਦੇਖਦਿਆਂ ਕੇਂਦਰ ਸਰਕਾਰ ਖਰੀਦੇਗੀ 15 ਹਜ਼ਾਰ ਟਨ ਪਿਆਜ਼।

▶ ਲੋਕਾਂ ਨੂੰ ਰਾਹਤ – ਦਿੱਲੀ ਸਰਕਾਰ ਦੇਵੇਗੀ 120 ਰੁਪਏ ਕਿਲੋ ਹਰਹਰ ਅਤੇ ਮਾਂਹ ਦੀ ਦਾਲ।

▶ ਸੁਪਰੀਮ ਕੋਰਟ ਵਲੋਂ ਤੰਬਾਕੂ ਕੰਪਨੀਆਂ ਨੂੰ ਝਟਕਾ – ਪੈਕਟ ਦੇ 85% ਫੀਸਦੀ ਹਿੱਸੇ ‘ਤੇ ਮਾੜੇ ਪ੍ਰਭਾਵਾਂ ਦੀ ਵਾਰਨਿੰਗ ਦੀ ਵੱਡੀ ਫੋਟੋ ਲਾਉਣ ਦੇ ਹੁਕਮ।

▶ ਹਿਮਾਚਲ ਪ੍ਰਦੇਸ਼ ਦੇ 573 ਜੰਗਲਾਂ ‘ਚ ਲੱਗੀ ਅੱਗ – 50 ਲੱਖ ਦੇ ਨੁਕਸਾਨ ਦਾ ਖਦਸ਼ਾ।

▶ ਡਲਹੋਜ਼ੀ ਵਿੱਚ ਮੀਂਹ ਪੈਣ ਨਾਲ ਰਾਹਤ- ਜੰਗਲਾਂ ਵਿੱਚ ਲੱਗੀ ‘ਤੇ ਪਿਆ ਕਾਬੂ।

▶ ਅਮਰੀਕਾ ਵਲੋਂ ਐਫ-16 ਜਹਾਜ ਨਾ ਦੇਣ ‘ਤੇ ਪਾਕਿਸਤਾਨ ਕਿਤੋਂ ਹੋਰ ਖਰੀਦੇਗਾ ਜਹਾਜ਼ – ਸਰੁੱਖਿਆ ਸਲਾਹਕਾਰ ਸਰਤਾਜ ਅਜੀਜ਼।

▶ ਭਾਜਪਾ ਆਗੂ ਤਰੁਣ ਚੁੱਘ ਨੇ ‘ਆਪ’ ਵਲੋਂ ਅੰਮ੍ਰਿਤਸਰ ‘ਚ ਲਗਾਏ ਸਰਵੇ ਇਸ਼ਤਿਹਾਰਾਂ ਦੀ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ।

▶ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਏਅਰਪੋਰਟ ਅਥਾਰਟੀ ਨੂੰ ਨੋਟਿਸ – ਕਿਹਾ ਸਰਕਾਰਾਂ ਘਰੇਲੂ ਉਡਾਣਾਂ ਸ਼ੁਰੂ ਨਹੀ ਕਰ ਸਕਦੀਆਂ ਤਾਂ ਕਿਉਂ ਨਾ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਕਰ ਦਿਤੀ ਜਾਵੇ ਵਾਪਸ ।

▶ ਖੰਨਾਂ ‘ਚ ਟਰੈਕਟਰ ਟਰਾਲੀ ਅਤੇ ਆਟੋ ਦਰਮਿਆਨ ਟੱਕਰ- 2 ਵਿਅਕਤੀਆਂ ਦੀ ਮੌਤ, 5 ਔਰਤਾਂ ਗੰਭੀਰ ਜਖਮੀ।

▶ ਕੈਲੀਫੋਰਨੀਆਂ ਦੇ ਸਮਾਗਮ ਦੌਰਾਨ ਕਾਂਗਰਸੀ ਆਗੂ ਕੈਪਟਨ ਦਾ ਵਿਰੋਧ – ਸੁਟੀਆਂ ਜੁੱਤੀਆਂ ਤੇ ਬੋਤਲਾਂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply