Wednesday, July 3, 2024

ਗੰਨਾ ਉਤਪਾਦਕ ਕਿਸਾਨਾਂ ਨੂੰ ਵੀ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ – ਜਿਆਣੀ

PPN0905201605ਫਾਜ਼ਿਲਕਾ, 8 ਮਈ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ ਹੁਣ ਰਾਜ ਦੇ ਗੰਨਾ ਉਪਤਾਦਕ ਕਿਸਾਨਾਂ ਨੂੰ ਮਿਲ ਸਕੇਗਾ। ਇਹ ਜਾਣਕਾਰੀ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਦਿੱਤੀ।
ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜੇ-ਫਾਰਮ ਧਾਰਕ ਕਿਸਾਨਾਂ ਦੇ ਨਾਲ-ਨਾਲ ਹੁਣ ਗੰਨਾ ਉਤਪਾਦਕ ਕਿਸਾਨਾਂ ਨੂੰ ਵੀ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜੇ ਗੰਨਾ ਉਤਪਾਦਕ ਕਿਸਾਨ ਗੰਨਾ ਮਿਲ ਦੀ ਤੋਲ ਪਰਚੀ ਅਤੇ ਆਪਣਾ ਅਧਾਰ ਕਾਰਡ ਨੰਬਰ ਲੈ ਕੇ ਆਪਣੇ ਇਲਾਕੇ ਦੀ ਮਾਰਕਿਟ ਕਮੇਟੀ ਕੋਲ ਆਪਣਾ ਅਤੇ ਨਿਰਭਰ ਪਰਿਵਾਰਕ ਮੈਂਬਰਾਂ ਦਾ ਨਾਮ ਦਰਜ ਕਰਵਾ ਸਕਦੇ ਹਨ। ਇਸ ਤੋਂ ਬਿਨ੍ਹਾਂ ਜੇਕਰ ਕਿਸੇ ਜੇ ਫਾਰਮ ਧਾਰਕ ਕਿਸਾਨ ਨੇ ਵੀ ਹਾਲੇ ਤੱਕ ਆਪਣਾ ਨਾਂਅ ਦਰਜ ਨਹੀਂ ਕਰਵਾਇਆ ਤਾਂ ਉਹ ਵੀ ਮਾਰਕਿਟ ਕਮੇਟੀ ਵਿਖੇ ਆਪਣਾ ਨਾਂਅ ਦਰਜ ਕਰਵਾ ਸਕਦਾ ਹੈ। ਉਨ੍ਹਾਂ ਜੇ ਫਾਰਮ ਧਾਰਕ ਅਤੇ ਗੰਨਾ ਉਤਪਾਦਕ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨਾਮ ਦਰਜ ਕਰਵਾਉਣ ਤੋਂ ਰਹਿੰਦੇ ਕਿਸਾਨ ਤੁਰੰਤ ਆਪਣਾ ਨਾਂਅ ਦਰਜ ਕਰਵਾਉਣ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਘੇਰਾ ਪੰਜਾਬ ਵਿਚ ਕੋਈ 45 ਲੱਖ ਪਰਿਵਾਰਾਂ ਤੱਕ ਕਰ ਦਿੱਤਾ ਗਿਆ ਹੈ ਅਤੇ ਸਿਹਤ ਸੁਰੱਖਿਆ ਲਈ ਇਹ ਦੇਸ਼ ਦੀ ਇਕ ਨਵੇਕਲੀ ਯੋਜਨਾ ਹੈ ਜਿਸ ਤਹਿਤ ਐਨ੍ਹੀ ਵੱਡੀ ਅਬਾਦੀ ਨੂੰ ਸਿਹਤ ਬੀਮੇ ਦੀ ਸਹੁਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਰਾਜ ਦੇ 11 ਲੱਖ ਕਿਸਾਨ ਪਰਿਵਾਰਾਂ, 28.90 ਲੱਖ ਆਟਾ ਦਾਲ ਕਾਰਡ ਧਾਰਕ ਪਰਿਵਾਰਾਂ ਨੂੰ, 2.32 ਲੱਖ ਉਸਾਰੀ ਕਿਰਤੀ ਪਰਿਵਾਰਾਂ ਅਤੇ 2.23 ਲੱਖ ਵਪਾਰੀ ਭਰਾਵਾਂ ਨੂੰ ਲਾਭ ਮਿਲੇਗਾ। ਸਕੀਮ ਤਹਿਤ ਇਹ ਪਰਿਵਾਰ ਸਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ ਅਤੇ ਪਰਿਵਾਰ ਦੇ ਮੁੱਖੀ ਦੀ ਹਾਦਸੇ ਵਿਚ ਮੌਤ ਜਾਂ ਨਕਾਰਾ ਹੋਣ ਤੇ 5 ਲੱਖ ਰੁਪਏ ਦਾ ਮੁਆਵਜਾ ਮਿਲੇਗਾ। ਵਪਾਰੀ ਭਰਾਵਾਂ ਦੀ ਦੁਕਾਨ ਨੂੰ ਅੱਗ ਲੱਗਣ ਤੇ 5 ਲੱਖ ਦਾ ਮੁਆਵਜਾ ਵੀ ਦਿੱਤਾ ਜਾਵੇਗਾ। ਯੋਜਨਾ ਤਹਿਤ ਰਾਜ ਦੇ 192 ਸਰਕਾਰੀ ਅਤੇ 232 ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾ ਸਕਦਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply