Wednesday, July 3, 2024

 ਜਥੇਦਾਰ ਅਵਤਾਰ ਸਿੰਘ ਨੇ ਡਾ: ਜਸਬੀਰ ਸਿੰਘ ਸਰਨਾ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨਕ – ਵਿਸ਼ਾ ਕੋਸ਼’ ਲੋਕ ਅਰਪਣ ਕੀਤੀ

PPN0905201624ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ)- ਪ੍ਰਸਿੱਧ ਵਿਦਵਾਨ ਡਾ: ਜਸਬੀਰ ਸਿੰਘ ਸਰਨਾ ਵੱਲੋਂ ਸੰਪਾਦਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨਕ-ਵਿਸ਼ਾ ਕੋਸ਼’ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਸੰਸਕ੍ਰਿਤੀ ਦਾ ਗੌਰਵ ਗ੍ਰੰਥ ਹੈ।ਇਹ ਸਰਬ ਸਾਂਝਾ ਗ੍ਰੰਥ ਹੈ ਜੋ ਹਰ ਇੱਕ ਮਨੁੱਖ ਨੂੰ ਆਤਮਿਕ ਕਲਿਆਣ ਦੇ ਮਾਰਗ ਉੱਪਰ ਅੱਗੇ ਵਧਣ ਲਈ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਦਾਰਸ਼ਨਿਕ ਦਿੱਖ ਵਾਲਾ ਸੰਸਾਰ ਲਈ ਅਜਿਹਾ ਗਿਆਨ ਦਾ ਮਹਾਂਸਾਗਰ ਹੈ ਜਿਸ ਵਿਚ ਗੁਰੂ ਸਾਹਿਬਾਨ ਦੀ ਰੱਬੀ ਬਾਣੀ ਤੋਂ ਇਲਾਵਾ ਭਗਤਾਂ, ਸੂਫੀ ਫ਼ਕੀਰਾਂ ਤੇ ਭੱਟਾਂ ਦੀ ਬਾਣੀ ਦਰਜ ਹੈ ਅਤੇ ਇਸ ਵਿਚਲੀ ਬਾਣੀ ਮਹਾਂਪੁਰਸ਼ਾਂ ਦੁਆਰਾ ਅਨੁਭਵ ਕੀਤੇ ਸੱਚ ਦਾ ਕਾਵਿਮਈ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਮਾਨਵ ਜੀਵਨ ਦਾ ਦਰਪਣ’ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਸਤੁਤ ਕੋਸ਼ ਡਾ: ਜਸਬੀਰ ਸਿੰਘ ਸਰਨਾ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾ: ਸਰਨਾ ਨੇ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਿਤ ਕਈ ਹਵਾਲਾ ਗ੍ਰੰਥਾਂ ਦਾ ਲੇਖਨ/ਸੰਪਾਦਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਧਿਐਨ-ਅਧਿਆਪਨ ਸਮੱਗਰੀ ਵਿੱਚ ਵਾਧਾ ਕੀਤਾ ਹੈ।ਉਨ੍ਹਾਂ ਨੇ ਡਾ: ਸਰਨਾ ਦੇ ਉੱਦਮ ਦੀ ਭਰਵੀਂ ਪ੍ਰਸੰਸਾ ਕੀਤੀ ਤੇ ਕਿਹਾ ਕਿ ਅੱਜ ਇਹ ਪੁਸਤਕ ਸੰਗਤਾਂ ਲਈ ਲੋਕ ਅਰਪਣ ਕਰਕੇ ਮੈਨੂੰ ਖੁਸ਼ੀ ਹੋਈ ਹੈ।ਇਸ ਸਮਾਗਮ ਸਮੇਂ ਡਾ. ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਖਾਲਸਾ ਕਾਲਜ ਫਤਹਿਗੜ੍ਹ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਗੁਰਮੋਹਣ ਸਿੰਘ ਵਾਲੀਆਂ ਵਾਇਸ ਚਾਂਸਲਰ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਪ੍ਰਿੰਸੀਪਲ ਕਸ਼ਮੀਰ ਸਿੰਘ ਗੁਰੂ ਤੇਗ ਬਹਾਦਰ ਕਾਲਜ ਅਨੰਦਪੁਰ ਸਾਹਿਬ ਤੇ ਪ੍ਰਿੰਸੀਪਲ ਰਮਨਦੀਪ ਕੌਰ ਕਰਹਾਲੀ ਕਾਲਜ ਪਟਿਆਲਾ ਆਦਿ ਹਾਜ਼ਰ sn[

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply