
ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ ਬਿਊਰੋ)- ਮਹਿਲਾਵਾਂ ਦੇ ਹੱਕਾਂ-ਅਧਿਕਾਰਾਂ ਤੇ ਮਾਨ ਸਨਮਾਨ ਦੀ ਪੈਰਵਾਈ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਆਰੰਭੇ ਗਏ ਸਿਲਸਿਲੇ ਤਹਿਤ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਤੇ ਹਰਤੇਜ ਹਸਪਤਾਲ ਦੇ ਡਾ: ਹਰਮਹਿੰਦਰ ਸਿੰਘ ਨਾਗਪਾਲ ਅਤੇ ਕੌਂਸਲਰ ਰਾਜ ਕੁਮਾਰ ਜੌਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਆਯੋਜਿਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਦੀ ਸੂਬਾਈ ਪ੍ਰਧਾਨ ਪ੍ਰਿੰ: ਨਵਨੀਤ ਕੋਰ ਆਹੁਜਾ, ਪ੍ਰਧਾਨ ਬਿਕਰਮਜੀਤ ਸਿੰਘ ਬਾਜਵਾ ਦੇ ਵਲੋਂ ਸਾਂਝੇ ਤੋਰ ਤੇ ਅਦਾ ਕਰਦਿਆਂ ਕਿਹਾ ਕਿ ਡਾਕਟਰ ਨਾਗਪਾਲ ਤੇ ਕੌਂਸਲਰ ਜੌਲੀ ਨੇ ਆਪੋ ਆਪਣੇ ਖੇਤਰ ਦੇ ਵਿਚ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ।ਜਿਸ ਦੇ ਨਾਲ ਸਮਾਜ ਸੇਵੀ ਲਹਿਰ ਨੂੰ ਇਕ ਨਵੀਂ ਦਿਸ਼ਾ ਮਿਲੀ ਹੈ।ਇਸ ਮੋਕੇ ਕੋਚ ਬਲਕਾਰ ਸਿੰਘ, ਕੋਚ ਬਲਜਿੰਦਰ ਸਿੰਘ ਮੱਟੂ, ਜਸਪਾਲ ਸਿੰਘ ਸੰਧੂ, ਬਲਰਾਜ ਸਿੰਘ ਹੁੰਦਲ, ਬਲਕਾਰ ਸਿੰਘ ਮੁਹਾਰ, ਚਰਨ ਸਿੰਘ ਗਿੱਲ, ਅਮਨਦੀਪ ਕੋਰ ਸੰਧੂ, ਸ਼ੈਫੀ ਸੰਧੂ, ਸਿਮਰਨਪ੍ਰੀਤ ਕੋਰ, ਪੂਨਮ, ਮਨਜੀਤ ਕੋਰ, ਪਰਮਿੰਦਰ ਕੋਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media