Wednesday, July 3, 2024

ਮਾਮਲਾ ਪੱਤਰਕਾਰ ਨਾਲ ਬਦਸਲੂਕੀ ਦਾ – ਸਰਪੰਚ ਨੇ ਮਾਫੀ ਮੰਗ ਕੇ ਛੁਡਾਇਆ ਖਹਿੜ੍ਹਾ

PPN0905201609
ਚੌਂਕ ਮਹਿਤਾ, 9 ਮਈ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀ ਕਸਬਾ ਚੌਂਕ ਮਹਿਤਾ ਦੇ ਪੱਤਰਕਾਰ ਨਾਲ ਸਥਾਨਕ ਕਸਬੇ ਦੇ ਸਰਪੰਚ ਅਤੇ ਉਸ ਦੇ ਭਰਾ ਕੁਲਦੀਪ ਸਿੰਘ (ਸੇਵਾ ਮੁਕਤ ਗਿਰਦਾਵਰ) ਵੱਲੋ ਕੀਤੇ ਦੁਰ-ਵਿਵਹਾਰ ਅਤੇ ਪੱਤਰਕਾਰਤਾ ਵਿਰੁੱਧ ਕੀਤੀ ਗਲਤ ਦੂਸ਼ਣਬਾਜੀ ਖਿਲਾਫ ਥਾਣਾ ਮਹਿਤਾ ਵਿਖੇ ਦਰਖਾਸਤ ਦਰਜ ਕਰਵਾਈ ਗਈ ਸੀ, ਜਿਸ ‘ਤੇ ਕਾਰਵਾਈ ਕਰਨ ਲਈ ਥਾਣਾ ਮਹਿਤਾ ਦੇ ਤਫਤੀਸ਼ੀ ਅਫਸਰ ਵੱਲੋ ਸੋਮਵਾਰ ਸ਼ਾਮ 4 ਵਜੇ ਚੌਂਕ ਮਹਿਤਾ ਦੀ ਪੰਚਾਇਤ ਅਤੇ ਸ਼ਿਕਾਇਤ ਕਰਤਾ ਪੱਤਰਕਾਰ ਨੂੰ ਥਾਣੇ ਬੁਲਾਇਆ ਗਿਆ।ਇਸ ਸਮੇ ਦੋਹਾਂ ਧਿਰਾਂ ਦਾ ਪੱਖ ਸੁਣਨ ਤੋ ਬਾਅਦ ਤਫਤੀਸ਼ੀ ਅਫਸਰ ਅਤੇ ਮੋਹਤਬਰਾਂ ਵੱਲੋ ਸਰਪੰਚ ਨੂੰ ਗਲਤੀ ਮੰਨਣ ਲਈ ਕਿਹਾ ਗਿਆ ਤਾਂ ਸਰਪੰਚ ਨੇ ਗਲਤੀ ਮੰਨਣ ‘ਚ ਆਨਾ-ਕਾਨੀ ਕੀਤੀ।ਇਸ ਦੌਰਾਨ ਫੀਲਡ ਪੱਤਰਕਾਰ ਐਸ਼ੋਸ਼ੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸ਼ੋਸ਼ੀਏਸ਼ਨ ਤਹਿਸੀਲ ਬਾਬਾ ਬਕਾਲਾ ਦੇ ਪ੍ਰਧਾਨ ਰਕੇਸ਼ ਕੁਮਾਰ ਦੀ ਅਗਵਾਈ ‘ਚ ਸਮੂੰਹ ਪੱਤਰਕਾਰ ਭਾਈਚਾਰੇ ਨੇ ਥਾਣੇ ਦੇ ਬਾਹਰ ਸਰਪੰਚ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਥਾਣਾ ਮਹਿਤਾ ਦੇ ਮੁੱਖ ਅਫਸਰ ਤੋ ਇੰਨਸਾਫ ਦੀ ਮੰਗ ਕੀਤੀ। ਇਸ ਸਮੇ ਅੇਸ.ਐਚ.ਓ ਮਹਿਤਾ ਨੇ ਬੜ੍ਹੇ ਸਚੁੱਜੇ ਤਰੀਕੇ ਨਾਲ ਵਿਗੜ੍ਹਦੇ ਹਲਾਤਾਂ ਤੇ ਕਾਬੂ ਪਾਇਆ ਤੇ ਸਰਪੰਚ ਜੋ ਕਿ ਰਿਟਾਇਡ ਮਾਸਟਰ ਹੈ ਨੇ ਥਾਣਾ ਮਹਿਤਾ ਦੇ ਵਿਹੜੇ ‘ਚ ਮੋਹਤਬਰਾਂ ਤੇ ਪੁਲਿਸ ਅਫਸਰਾਂ ਸਾਹਮਣੇ ਆਪਣੀ ਗਲਤੀ ਮੰਨ ਕੇ ਖਹਿੜ੍ਹਾ ਛੁਡਾਇਆ । ਉਸ ਵੱਲੋ ਅਗਾਮੀ ਸਮੇ ਦੌਰਾਨ ਅਜਿਹੇ ਅਪਸ਼ਬਦ ਨਾ ਬੋਲਣ ਦਾ ਭਰੋਸਾ ਦੁਆਉਣ ਤੇ ਮਾਮਲਾ ਸ਼ਾਂਤ ਹੋਇਆ।
ਐਸ.ਐਚ.ਓ ਸੁਖਵਿੰਦਰ ਸਿੰਘ ਮਹਿਤਾ, ਸਬ ਇੰਨਪੈਕਟਰ ਸੁਰਿੰਦਰ ਸਿੰਘ, ਜਥੇ: ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਪੰਜਾਬ, ਜਥੇ ਜਤਿੰਦਰ ਸਿੰਘ ਲੱਧਾਮੁੰਡਾ ਪ੍ਰਧਾਨ ਆੜ੍ਹਤੀ ਐਸ਼ਸ਼ੋਸ਼ੀਏਸ਼ਨ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਸੰਧੂ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਸਾਬਕਾ ਸਰਪੰਚ ਕਸ਼ਮੀਰ ਸਿੰਘ ਮਹਿਤਾ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਮੰਨਾ੍ਹ, ਹਰਜਿੰਦਰ ਸਿੰਘ ਜੱਜ, ਇੰਦਰਜੀਤ ਸਿੰਘ ਕਾਕੂ, ਸਰਪੰਚ ਮਹਿੰਗਾ ਸਿੰਘ ਚੂੰਘ ਆਦਿ ਨੇ ਪੱਤਰਕਾਰਾਂ ਦੇ ਹੱਕ ‘ਚ ਅਵਾਜ ਉਠਾਈ।ਇਸ ਮੌਕੇ ਸੁਨੀਲ ਦੇਵਗਨ, ਪ੍ਰਧਾਨ ਕੈਪਟਨ ਸਿੰਘ ਇਕਾਈ ਸਰਕਲ ਮਹਿਤਾ, ਰਾਜ ਜੈਤੀਪੁਰ, ਭੁਪਿੰਦਰ ਸਿੰਘ, ਬਲਵਿੰਦਰ ਸ਼ਰਮਾਂ, ਹਰਜੀਤ ਸਿੰਘ ਬੁਤਾਲਾ, ਸਰਪ੍ਰਸਤ ਧਰਮਿੰਦਰ ਸਿੰਘ ਭੰਮਰਾ੍ਹ, ਗੌਰਵ ਜੋਸ਼ੀ, ਸੀਨੀ.ਮੀਤ.ਪ੍ਰਧਾਨ ਮਨਦੀਪ ਸਿੰਘ ਧਰਦਿਉ, ਜਰਨਲ ਸਕੱਤਰ ਜੋਗਿੰਦਰ ਮਾਣਾ, ਗੁਰਪ੍ਰੀਤ ਧੰਜਲ, ਬਲਜਿੰਦਰ ਸਿੰਘ ਰੰਧਾਵਾ, ਡਾ ਸਰਬਜੀਤ ਸਿੰਘ, ਸਤਨਾਮ ਨਰੰਗਪੁਰੀ, ਰਣਜੀਤ ਸੰਧੂ, ਵਰਿੰਦਰ ਬਾਊ, ਕੁਲਦੀਪ ਸਿੰਘ ਧਰਦਿਉ, ਜਸਵਿੰਦਰ ਸਿੰਘ ਲਾਡੀ ਕਨੂੰਨੀ ਸਲਾਹਕਾਰ, ਤਜਿੰਦਰ ਸਿੰਘ ਬਿੱਟ ਸਮੇਤ ਸਮੂੰਹ ਪੱਤਰਕਾਰ ਭਾਈਚਾਰਾ ਹਾਜਰ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply