Wednesday, July 3, 2024

ਦਾਲਾਂ ਹੇਠ ਰਕਬਾ ਵਧਾਉਣ ਲਈ ਮੂੰਗੀ ਦੇ ਕਲੱਸਟਰ ਪ੍ਰਦਰਸ਼ਨੀ ਪਲਾਟਾਂ ਦਾ ਮੁੱਖ ਖੇਤੀਬਾੜੀ ਡਾ. ਚਾਹਲ ਵਲੋਂ ਨਿਰੀਖਣ

PPN0905201614
ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਦਾਲਾਂ ਹੇਠ ਰਕਬਾ ਵਧਾਉਣ ਲਈ ਕੌਮੀ ਅੰਨ ਸੁਰੱਖਿਆਂ ਮਿਸ਼ਨ ਤਹਿਤ ਬਿਜਾਏ ਗਏ ਮੂੰਗੀ ਦੇ ਕਲੱਸਟਰ ਪ੍ਰਦਰਸ਼ਨੀ ਪਲਾਟਾਂ ਦਾ ਨਿਰੀਖਣ ਕਰਨ ਲਈ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।ਇਸ ਮੌਕੇ ਉਨਾ ਦੇ ਨਾਲ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਸੰਦੀਪ ਸਿੰੰਘ ਖੇਤੀਬਾੜੀ ਵਿਕਾਸ ਅਫਸਰ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਲਵ ਕੁਮਾਰ, ਦੀਪਕ ਕੁਮਾਰ, ਬਲਵਿੰਦਰ ਪਾਲ, ਮਨਜੀਤ ਕੌਰ, ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਪਿੰਡ ਮੀਰਥਲ ਦੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਦੇ ਖੇਤਾਂ ਵਿੱਚ ਕਿਸਾਨਾ ਨਾਲ ਗੱਲਬਾਤ ਕਰਦਿਆਂ ਡਾ. ਬਖਸ਼ੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬੀਆਂ ਦੀ ਖੁਰਾਕ ਵਿੱਚ ਕਣਕ ਅਤੇ ਚੌਲਾਂ ਤੋਂ ਬਾਅਦ ਦੂਸਰਾ ਮਹੱਤਵਪੂਰਨ ਸਥਾਂਨਦਾਲਾਂ ਦਾ ਹੈ।ਉਨਾਂ ਕਿਹਾ ਕਿ ਦਾਲਾਂ ਵਿੱਚ ਕਈ ਤਰਾਂ ਦੇ ਪ੍ਰੌਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਵੱਡੀ ਮਾਤਰਾ ਵਿੱਚ ਹੁੰਦੇ ਹਨ।ਉਨਾਂ ਕਿਹਾ ਕਿ ਦਾਲਾਂ ਫਲੀਦਾਰ ਫਸਲਾ ਹੋਣ ਕਰਕੇ ਹਵਾ ਵਿੱਚੋਂ ਨਾਈਟਰੌਜਨ ਤੱਤ ਪ੍ਰਾਪਤ ਕਰਕੇ ਜ਼ਮੀਨ ਦੀ ਉਤਪਾਦਨ ਸਕਤੀ ਵਿੱਚ ਵਾਧਾ ਕਰਦੀਆ ਹਨ। ਉਨਾਂ ਕਿਹਾ ਕਿ ਮਨੁੱਖੀ ਸਿਹਤ ਲੲ ਿਦਾਲਾ ਦੀ ਮਹੱਤਤਾ ਨੂੰ ਮੁੱਕ ਰੱਖਦੇ ਹੋਏ ਸੰਯੁਕਤ ਰਾਸ਼ਟਰ ਵੱਲੋਂ ਸਾਲ 2016 ਅੰਤਰਰਾਸ਼ਟਰੀ ਦਾਲ ਸਾਲ ਵੱਜੋਂ ਮਨਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਦਾਲਾਂ ਦੇ ਬਾਜ਼ਾਰ ਵਿੱਚ ਭਾਅ ਚੰਗਾ ਹੋਣ ਕਾਰਨ ਇਸ ਵਾਰ ਦਾਲਾ ਹੇਠ ਰਕਬੇ 25 ਫੀਸਦੀ ਰਕਬੇ ਦਾ ਵਾਧਾ ਹੋਇਆ ਹੈ ੳਤੇ ਉਮੀਦ ਹੈ ਕਿ ਮੌਸਮ ਖੁਸ਼ਕ ਰਹਿਣ ਕਾਰਨ ਪੈਦਾਵਾਰ ਵੀ ਬਿਹਤਰ ਹੋਵੇਗੀ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਥਰਿੱਪ ਨਾਂ ਦਾ ਕੀੜਾ ਗਰਮੀ ਰੁੱਤ ਦੇ ਮਾਂਹ ੳਤੇ ਮੂੰਗੀ ਦੀ ਪਸਲ ਦਾ ਬਹੁਤ ਨੁਕਸਾਨ ਕਰਦਾ ਹੈ, ਜਿਸ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।ਉਨਾ ਕਿਹਾ ਖੁਸ਼ਕ ਮੌਸਮ ਵਿੱਚ ਥਰਿਪ ਦੁਆਰਾ ਫੁੱਲਾਂ ਦਾ ਰਸ ਚੂਸਣ ਕਾਰਨ ਦਾਲਾ ਦੇ ਦਾਣਿਆਂ ਤੇ ਬੀਜਾਂ ਦੀ ਗੁਣਵਤਾ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾ ਕਿਹਾ ਕਿ ਥਰਿੱਪ ਦੀ ਰੋਕਥਾਮ ਲਈ ਫਸਲ ਉਪਰ ਫੁੱਲ ਪੈਣ ਸਮੇਂ 6 ਮਿ.ਲਿ. ਟਰਾਈਜੋਫਾਸ 4 ਈ ਸੀ ਜਾਂ 1 ਮਿ.ਲਿ. ਰੋਗਰ ਜਾ ਮੈਲਾਥੀਆਨਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।ਉਨਾਂ ਕਿਹਾ ਕਿ ਫਲੀ ਛੇਦਕ ਸੁੰਡੀ ਦੀ ਰੋਕਥਾਮ ਲਈ 60 ਮਿ.ਲਿ. ਸਪਾਇਨੋਸੈਡ 45 ਈ ਸੀ ਜਾਂ 200 ਮਿ.ਲਿ. ਇੰਡਸਿਕਾਰਬ ਅਤੇ ਤੰਬਾਕੂ ਵਾਲੀ ਸੁੰਡੀ ਦੀ ਰੋਕਥਾਮ ਲਈ 800 ਮਿ.ਲਿ. ਐਸੀਫੇਟ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply