Wednesday, July 3, 2024

ਪੰਛੀਆਂ ਲਈ ਮਿੱਟੀ ਦੇ ਆਲਣੇ ਦਰੱਖਤਾਂ ‘ਤੇ ਲਗਾਉਣ ਕੀਤੀ ਸ਼ੁਰੂਆਤ

PPN0905201613ਪੱਟੀ, 9 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਮੌਜੂਦਾ ਸਮੇਂ ਦੌਰਾਨ ਆਲੋਪ ਹੋ ਰਹੀਆਂ ਪੰਛੀਆਂ ਦੀ ਪ੍ਰਜਾਤੀਆਂ ਨੂੰ ਬਚਾਉਣ ਦੇ ਮਕਸਦ ਨਾਲ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਵਲੋਂ ਪੰਛੀਆਂ ਲਈ ‘ਰੈਣ ਬਸੇਰੇ’ ਬਣਾਏ ਜਾ ਰਹੇ ਹਨ। ਮਿੱਟੀ ਦੇ ਬਣੇ ਇੰਨਾਂ ਆਲਣਿਆਂ ਨੂੰ ਦਰਖਤਾਂ ‘ਤੇ ਟੰਗਣ ਦੀ ਰਸਮ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਅਤੇ ਕੰਵਲਜੀਤ ਕੌਰ ਜੌਲੀ ਕੋਆਰਡੀਨੇਟਰ ਯੋਗ ਸੰਮਤੀ ਨੇ ਇਕ ਆਲਣੇ ਨੂੰ ਦਰਖਤ ਤੇ ਟੰਗ ਕੇ ਕੀਤੀ । ਇਸ ਮੌਕੇ ਵਿਨੋਦ ਸ਼ਰਮਾ ਪ੍ਰਧਾਨ ਨੇ ਦੱਸਿਆ ਕਿ ਇਕ ਹਫਤੇ ਅੰਦਰ 1੦੦ ਦੇ ਕਰੀਬ ਰੈਣ ਬਸੇਰੇ (ਆਲਣੇ) ਪੱਟੀ ਸ਼ਹਿਰ ਦੇ ਆਲੇ ਦੁਆਲੇ ਟੰਗੇ ਜਾਣਗੇ।ਇਸ ਤੋ ਇਲਾਵਾ ਦੁਰਗਾ ਨੰਦ ਪਾਰਕ ਵਿਖੇ ਪੰਛੀਆਂ ਲਈ ਛੋਟਾ ਚਿੜੀਆ ਘਰ ਵੀ ਨਿਰਮਾਣ ਅਧੀਨ ਹੈ। ਕੰਵਲਜੀਤ ਕੌਰ ਨੇ ਕਿਹਾ ਨੇ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਪੰਛੀ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਵੱਧ ਤੋ ਵੱਧ ਆਲਣੇ ਲਗਾਉਣ ਤੇ ਪੰਛੀਆਂ ਲਈ ਦਾਣਾ ਤੇ ਪਾਣੀ ਦਾ ਪ੍ਰਬੰਧ ਕਰਨ ਤਾਂ ਜੋ ਪੰਛੀਆਂ ਨੂੰ ਗਰਮੀ ਦੀ ਰੁੱਤ ਵਿਚ ਰਾਹਤ ਮਿਲ ਸਕੇ।ਇਸ ਮੌਕੇ ਤਰੁਣ ਕੁਮਾਰ, ਸੌਰਭ ਕੁਮਾਰ, ਇਕਬਾਲ ਸਿੰਘ, ਕਾਜਲ, ਸਮਰ ਸ਼ਰਮਾ, ਅਰਵਿੰਦਰ ਜੁਗਨੂੰ, ਡਾ. ਵਰੁਣ ਸ਼ਰਮਾ, ਸ਼ਮਸੇਰ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply