Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 11 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਉਤਰਾਖੰਡ ਵਿਧਾਨ ਸਭਾ ‘ਚ ਸ਼ਕਤੀ ਪ੍ਰੀਖਿਆ ਦੌਰਾਨ ਕਾਂਗਰਸ ਦੀ ਜਿੱਤ – ਹਰੀਸ਼ ਰਾਵਤ ਬਣੇ ਰਹਿਣਗੇ ਮੁੱਖ ਮੰਤਰੀ, ਸਭ ਦਾ ਕੀਤਾ ਧੰਨਵਾਦ।

▶ ਕਾਂਗਰਸ ਦੇ ਹੱਕ ਵਿੱਚ 33 ਅਤੇ ਭਾਜਪਾ ਦੇ ਹੱਕ ‘ਚ 28 ਵਿਧਾਇਕ ਭੁਗਤੇ – ਫੈਸਲਾ ਲਿਫਾਫੇ ਵਿੱਚ ਬੰਦ, ਅੱਜ ਸੁਪਰੀਮ ਕੋਰਟ ਵਲੋਂ ਕੀਤਾ ਜਾਵੇਗਾ ਐਲਾਨ।

▶ ਜ਼ੀ ਪੰਜਾਬੀ ਚੈਨਲ ਨਿੱਜੀ ਕੇਬਲ ‘ਤੇ ਬਲੈਕ ਆਊਟ ਕਰਨ ਵਿਰੁੱਧ ‘ਟੀਮ ਇਨਸਾਫ’ ਦੇ ਵਿਰੋਧ ਪ੍ਰਦਰਸ਼ਨ ਉਪਰੰਤ ਗ੍ਰਿਫਤਾਰ ਕੀਤੇ ਗਏ ਸਿਮਰਨਜੀਤ ਸਿੰਘ ਬੈਂਸ ਤੇ 15 ਸਾਥੀਆਂ ਨੂੰ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜਿਆ।

▶ ਜ਼ੀ ਪੰਜਾਬੀ ਚੈਨਲ ਬਲੈਕ ਆਊਟ ਮੁੱਦੇ ‘ਤੇ ਅੰਮ੍ਰਿਤਸਰ, ਤਰਨ ਤਾਰਨ ਅਤੇ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ, ਭਾਰਤੀ ਕਿਸਾਨ ਯੂਨੀਅਨ ਨੇ ਚੈਨਲ ਚਾਲੂ ਕਰਨ ਲਈ 48 ਘੰਟਿਆਂ ਦਾ ਦਿੱਤਾ ਅਲਟੀਮੇਟਮ।

▶ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ਼ ਵਲੋਂ ਨਸ਼ੇ ਵਿਰੁੱਧ ਬਣਾਏ ਗੀਤ ਵਿੱਚ ‘ਜੱਟ’ ਸ਼ਬਦ ਦੀ ਵਰਤੋਂ ‘ਤੇ ਅਕਾਲੀ ਦਲ ਤੇ ਕਾਂਗਰਸ ਨੇ ਕੀਤਾ ਇਤਰਾਜ਼।

▶ ਨਾਭਾ ਜੇਲ੍ਹ ਵਿੱਚ ਕੱਲ ਬੰਦ ਕੀਤੇ ਗਏ ਸਿੱਖ ਆਗੂਆਂ ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ ਅਤੇ ਭਾਈ ਪਰਮਜੀਤ ਸਿੰਘ ਨੂੰ ਕੀਤਾ ਰਿਹਾਅ।

▶ ਏਅਰ ਇੰਡੀਆ ਅਤੇ ਇੰਡੀਗੋ ਨੇ ਚੰਡੀਗੜ੍ਹ ਏਅਰਪੋਰਟ ਤੋਂ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਹਾਮੀ ਭਰੀ – ਹਾਈਕੋਰਟ ਵਿੱਚ ਸੁਣਵਾਈ 24 ਮਈ ਨੂੰ।

▶ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਹਨੇਰੀ ਤੇ ਤੂਫਾਨ ਤੋਂ ਬਾਅਦ ਪਿਆ ਮੀਂਹ – ਪਾਰਾ ਡਿੱਗਾ, ਗਰਮੀ ਤੋਂ ਮਿਲੀ ਰਾਹਤ।

▶ ਹਰਿਆਣਾ ਦੇ ਜਾਟ ਭਾਈਚਾਰੇ ਨੇ ਰਾਖਵਾਂਕਰਨ ਮੁੱਦੇ ‘ਤੇ ਦਿੱਲੀ ਦੇ ਜੰਤਰ ਮੰਤਰ ਵਿੱਖੇ ਕੀਤਾ ਪ੍ਰਦਰਸ਼ਨ – ਓ.ਬੀ.ਸੀ ਕੋਟੇ ਵਿੱਚ ਸ਼ਾਮਿਲ ਕਰਨ ਦੀ ਕੀਤੀ ਮੰਗ।

▶ ਲੁਧਿਆਣਾ ਦੀ ਗਾਰਮੈਂਟ ਫੈਕਟਰੀ ਵਿੱਚ ਭਿਆਨਕ ਅੱਗ – ਭਾਰੀ ਨੁਕਸਾਨ ਦਾ ਖਦਸ਼ਾ।

▶ ਹਰਿਆਣਾ ਦੇ ਨਿੱਜੀ ਸਕੂਲਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ।

▶ ਸਿਵਲ ਸਰਵਿਸਜ਼ (ਯੂ.ਪੀ.ਐਸ.ਸੀ) 2015 ਦੇ ਨਤੀਜੇ ਦੇ ਐਲਾਨ – ਦਿੱਲੀ ਦੀ ਮਹਿਲਾ ਈਨਾ ਡਾਬੀ ਨੇ ਕੀਤਾ ਟਾਪ, ਦੂਜੇ ਨੰਬਰ ਤੇ ਜੰਮੂ ਕਸ਼ਮੀਰ ਦੇ ਅਤਹਰ ਆਮਿਰ ਤੇ ਤੀਸਰੇ ਨੰਬਰ ਤੇ ਰਹੇ ਦਿਲੀ ਦੀ ਜਸਮੀਤ ਕੌਰ।

▶ ਚੰਡੀਗੜ੍ਹ ਦੇ ਸੈਕਟਰ 17 ਵਿੱਚ ਮਲਟੀਲੈਵਲ ਪਾਰਕਿੰਗ ਦਾ ਉਦਘਾਟਨ – ਮੁਸ਼ਕਲ ਹੋਵੇਗੀ ਹਲ।

▶ ਨਿਊਜਰਸੀ ਵਿੱਚ 429 ਮੀਲੀਅਨ ਡਾਲਰ ਦੀ ਲਾਟਰੀ ਨਿਕਲੀ- ਜੇਤੂ ਦੀ ਅਜੇ ਉਡੀਕ।

▶ ਐਸਲ ਗਰੁੱਪ ਦੇ ਸ਼ੁਭਾਸ਼ ਚੰਦਰਾ ਨੇ ਜ਼ੀ ਪੰਜਾਬੀ ਚੈਨਲ ਨੂੰ ਬਲੈਕ ਆਊਟ ਕਰਨ ਦੀ ਕੀਤੀ ਨਿੰਦਾ – ਟਵੀਟ ਕਰਕੇ ਕਿਹਾ ਲੱਗਦਾ ਹੈ ਸੁਖਬੀਰ ਬਾਦਲ ਨੇ ਪਹਿਲਾਂ ਹੀ ਮੰਨੀ ਹਾਰ।

▶ ਸ਼ਿਮਲਾ ਵਿੱਚ ਚਾਬਾ ਦੇ ਚੇਵੜੀ ਵਿਖੇ ਬੱਦਲ ਫਟਿਆ ਸੁੰਨੀ ਲੁਹਰੀ ਸੜ੍ਹਕ ਤੋਂ ਕਾਰ ਰੁੜੀ – 3 ਕਾਰ ਸਵਾਰ ਬਚੇ, 5 ਲਾਪਤਾ।

▶ ਭਾਰਤ ਪਾਕਿ ਸਰਹੱਦ ਦੇ ਇਲਾਕੇ ਭਿੰਡੀ ਸੈਦਾਂ ਦੀ ਬੀ.ਓ.ਪੀ ਚੌਕੀ ਘੋਗਾ ਨੇੜਲੇ ਕਣਕ ਦੇ ਖੇਤ ਵਿਚੋਂ ਬੀ.ਐਸ.ਐਫ ਨੇ 6 ਪੈਕਟ ਹੈਰੋਇਨ ਕੀਤੇ ਬਰਾਮਦ – ਅੰਤਰਰਾਸ਼ਟਰੀ ਕੀਮਤ 30 ਕਰੋੜ।

▶ ਫਿਰੋਜਪੁਰ –ਹੁਸੈਨੀਵਾਲਾ ਨੇੜੇ ਗੰਗ ਕੈਨਾਲ ਨਹਿਰ ਵਿੱਚ ਨਹਾਉਣ ਗਏ 8 ਬੱਚਿਆਂ ਵਿਚੋਂ 4 ਡੁੱਬੇ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply