Wednesday, July 3, 2024

ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਐਮ.ਪੀ ਤੇ ਗੁਰਪ੍ਰੀਤ ਘੁੱਗੀ ਦੀ ਅੰਮ੍ਰਿਤਸਰ ਫੇਰੀ 12 ਨੂੰ -ਬਾਜਵਾ

PPN1005201601ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਜ਼ੋਨਲ ਦਫ਼ਤਰ ਵਿਖੇ ਅੰਮ੍ਰਿਤਸਰ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਵਲੰਟੀਅਰਾਂ ਦੀ ਬੈਠਕ ਕੀਤੀ ਗਈ। ਜਿਸ ਵਿਚ ਬਾਜਵਾ ਨੇ ਪਾਰਟੀ ਦੇ ਵਰਕਰਾਂ ਨੂੰ 12/05/2016 ਨੂੰ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਐਮ.ਪੀ. ਅਤੇ ਗੁਰਪ੍ਰੀਤ ਘੁੱਗੀ ਦੀ ਅੰਮ੍ਰਿਤਸਰ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਵਿਗੜਦੇ ਹੋਏ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਲੰਟੀਅਰਾਂ ਨਾਲ ਸਥਾਨਿਕ ਕਿੰਗ ਪੈਲੇਸ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਿਲ ਕੇ ਉਹਨਾਂ ਨਾਲ ਰੂ-ਬਰੂ ਹੋਣਗੇ। ਆਪਣੇ ਵਿਚਾਰ ਸਾਂਝੇ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਖਾਸ ਕਰ ਅੰਮ੍ਰਿਤਸਰ ਵਿੱਚ ਅਪਰਾਧਿਕ ਗਤੀਵਿਧੀਆਂ ਦਾ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਸ਼ਹਿਰ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤਰੀਕੇ ਨਾਲ ਸ਼ਰੇਆਮ ਥਾਣਿਆਂ ਦੇ ਬਾਹਰ ਹਮਲੇ ਕੀਤੇ ਜਾ ਰਹੇ ਹਨ ਇਸ ਤੋਂ ਸਾਫ਼ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ ਜਿਸ ਕਰਕੇ ਇਹਨਾਂ ਅਪਰਾਧੀਆਂ ਦੇ ਮਨ੍ਹਾਂ ਵਿਚੋਂ ਪੁਲਸ ਦਾ ਡਰ ਭੈਅ ਖਤਮ ਹੋ ਚੁੱਕਾ ਹੈ। ਸੱਤਾਧਾਰੀ ਅਕਾਲੀ ਆਗੂ ਇਹਨਾਂ ਗੁੰਡਿਆਂ ਦੇ ਸਿਰ ਤੇ ਚੋਣਾਂ ਜਿੱਤਦੇ ਆਏ ਹਨ ਜਿਸ ਦੇ ਏਵਜ਼ ਵਜੋਂ ਉਹਨਾਂ ਵਲੋਂ ਇਹਨਾਂ ਗੈਂਗਸਟਰਾਂ ਨੂੰ ਆਪਣੇ ਗੈਰ ਕਾਨੂੰਨੀ ਕਾਰੋਬਾਰ ਚਲਾਉਣ ਲਈ ਪਨਾਹ ਦਿੱਤੀ ਜਾਂਦੀ ਹੈ। ਬਾਜਵਾ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣਨ ਉਪਰੰਤ ਪੁਲਿਸ ਪ੍ਰਸ਼ਾਸਨ ਵਿੱਚ ਪਾਰਦਦਸ਼ਤਾ ਲਿਆਂਦੀ ਜਾਵੇਗੀ ਅਤੇ ਪੁਲਿਸ ਦੇ ਕੰਮ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰਕੇ ਇਹਨਾਂ ਗੈਰ ਸਮਾਜਿਕ ਤੱਤਵਾਂ ਉਤੇ ਪੂਰੀ ਤਰਾਂ ਕਾਬੂ ਪਾਇਆ ਜਾਵੇਗਾ।ਇਸ ਮੌਕੇ ਕੇਂਦਰੀ ਓਬਜ਼ਰਵਰ ਰਾਹੁਲ ਸ਼ੁਕਲਾ, ਤਰਸੇਮ ਸੈਣੀ, ਅਸ਼ੋਕ ਤਲਵਾੜ, ਸੇਵਾ ਸਿੰਘ ਮਜੀਠੀਆ, ਸਰਬਜੋਤ ਸਿੰਘ, ਕੈਪਟਨ ਵਿਜੇ ਸ਼ਰਮਾ, ਹਰਪਬੇਦੀ, ਸੰਜੀਵ ਲਾਂਭਾ, ਬਲਵਿੰਦਰ ਸਿੰਘ ਫੌਜੀ, ਅਨਿਲ ਮੈਣੀ, ਐਸ.ਐਲ. ਖੰਨਾ, ਰਵਿੰਦਰ ਸੁਲਤਾਨਵਿੰਡ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਵਿਪਨ, ਸਤੀਸ਼ ਸ਼ਰਮਾ, ਬਲਵਿੰਦਰ ਸਿੰਘ ਕਾਲਾ, ਕਸ਼ਮੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply