Friday, July 5, 2024

ਪੀਲੀਭੀਤ ਦੇ ਪੀੜ੍ਹਤਾਂ ਲਈ ਸ਼ੋ੍ਮਣੀ ਕਮੇਟੀ ਸੁਪਰੀਮ ਕੋਰਟ ਤੀਕ ਕਾਨੂੰਨੀ ਕਾਰਵਾਈ ਲੜੇਗੀ – ਜਥੇ: ਅਵਤਾਰ ਸਿੰਘ

Avtar Singh SGPCਅੰਮ੍ਰਿਤਸਰ, 10 ਮਈ (ਗੁਰਪ੍ਰੀਤ ਸਿੰਘ) – ਪੀਲੀਭੀਤ ਜੇਲ੍ਹ ਅੰਦਰ ਦਸ ਸਿ’ਖ ਟਾਡਾ ਬੰਦੀਆਂ ਦੇ ਕੁੱਟੁਕੁੱਟ ਕੇ ਮਾਰੇ ਜਾਣ ਵਾਲੇ ਬੇਦੋਸ਼ੇ ਸਿੱਖਾਂ ਦੇ ਪ੍ਰੀਵਾਰਾਂ ਨੂੰ ਇਨਸਾਫ ਮਿਲਣ ਦੀ ਆਸ ਬ’ਝ ਗਈ ਹੈ।ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੀਲੀਭੀਤ ਕਾਂਡ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰਾਲੇ ਨੂੰ ਪੁਰਜ਼ੋਰ ਪੱਤਰ ਲਿਖਦਿਆਂ ਅਪੀਲ ਕੀਤੀ ਗਈ ਹੈ ਕਿ ਉਹ ਪੀਲੀਭੀਤ ਕਾਂਡ ਸਬੰਧੀ ਗੰਭੀਰਤਾ ਨਾਲ ਮਜੀਦ ਪੜਤਾਲ ਕਰਵਾ ਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਤੇ ਜਿੱਥੇ ਕਿਤੇ ਵੀ ਸਿੱਖ ਕੌਮ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸ਼ੋ੍ਰਮਣੀ ਕਮੇਟੀ ਹਰ ਉਸ ਜ਼ੁਲਮ ਖਿਲਾਫ਼ ਬੁਲੰਦ ਆਵਾਜ ਉਠਾਏਗੀ।ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪੀਲੀਭੀਤ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਸੁਪਰੀਮ ਕੋਰਟ ਤੀਕ ਕਾਨੂੰਨੀ ਲੜਾਈ ਲੜੇਗੀ।
ਉਨ੍ਹਾਂ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੀ ਜਿੱਥੇ ਕਿਤੇ ਵੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦਾ ਇਨਸਾਫ਼ ਅੱਜ ਤੱਕ ਨਹੀਂ ਮਿਲ ਸਕਿਆ।ਫੇਰ ਭਾਵੇਂ ਉਹ ੧੯੮੪ ਦਾ ਬਲਿਊ ਸਟਾਰ ਅਪ੍ਰੇਸ਼ਨ ਹੋਵੇ ਜਾਂ ਦਿੱਲੀ ਦੰਗਿਆਂ ਦਾ ਦਿਲ ਕੰਬਾ ਦੇਣ ਵਾਲਾ ਭਿਆਨਕ ਕਾਂਡ ਹੋਵੇ।ਉਨ੍ਹਾਂ ਕਿਹਾ ਕਿ ਪੀੜ੍ਹਤ ਅਜੇ ਤੱਕ ਆਪਣੀ ਹਿੱਕ ਤੇ ਸੱਲ੍ਹ ਸਹਿਣ ਕਰ ਰਹੇ ਹਨ ਤੇ ਸਿੱਖ ਕਤਲੇਆਮ ਦੇ ਦੋਸ਼ੀ ਖੁਲੇਆਮ ਘੁੰਮ ਰਹੇ ਹਨ।ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਨੂੰ ਹਮੇਸ਼ਾ ਬਿਨ੍ਹਾਂ ਵਜ੍ਹਾ ਬਦਨਾਮ ਕਰਕੇ ਤੇ ਇਸ ਦਾ ਸਰਵਨਾਸ਼ ਕਰਨ ਦੇ ਯਤਨਾਂ ਤਹਿਤ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੀਲੀਭੀਤ ਵਰਗੀ ਅਤਿ ਦੁੱਖਦਾਈ ਘਟਨਾ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਪ੍ਰੀਵਾਰ ਉਨ੍ਹਾਂ ਦੇ ਸਦੀਵੀ ਵਿਛੋੜੇ ਦੇ ਨਾਲੁਨਾਲ ਆਰਥਿਕ ਪੱਖੋਂ ਵੀ ਪੀੜ੍ਹਾ ਸਹਿਣ ਕਰ ਰਹੇ ਹਨ, ਪਰ ਕਿਸੇ ਵੀ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਦੇ ਮਲ੍ਹਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਿੱਥੇ ਉਹ ਨਿਰਪੱਖ ਜਾਂਚ ਪੜਤਾਲ ਕਰਕੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਏ, ਓਥੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਆਰਥਿਕ ਪੱਖੋਂ ਅਤੇ ਰੋਜੀ ਰੋਟੀ ਦੇ ਕਾਬਿਲ ਬਨਾਉਣ ਲਈ ਪ੍ਰੀਵਾਰ ਦੇ ਕਿਸੇ ਇਕ ਮੈਂਬਰ ਨੂੰ ਨੌਕਰੀ ਵੀ ਦੇਵੇ।ਉਨ੍ਹਾਂ ਕਿਹਾ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ੧੯੯੧ ਤੋਂ ੧੯੯੪ ਤੀਕ ਯੂ ਪੀ ਵਿੱਚ ਰਾਵਣ ਰਾਜ ਕਾਇਮ ਸੀ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਸ਼ੋ੍ਰਮਣੀ ਕਮੇਟੀ ਜਿਥੇ ਕਾਨੂੰਨੀ ਕਾਰਵਾਈ ਆਪ ਲੜੇਗੀ, ਉਥੇ ਉਨ੍ਹਾਂ ਵ’ਲੋਂ ਮਾਲੀ ਮਦਦ ਵੀ ਦਿ’ਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਬੰਧਤ ਪਰਿਵਾਰ ਆਪਣੇ ਕੇਸਾਂ ਦੀ ਤਫ਼ਸੀਲ ਸਾਨੂੰ ਦੇਣ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply