Friday, July 5, 2024

ਏ.ਡੀ.ਸੀ ਦੀ ਪ੍ਰਧਾਨਗੀ ਵਿਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ ਹੋਈ

PPN1105201613ਫਾਜ਼ਿਲਕਾ, 10 ਮਈ (ਵਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਗਈ ਹੈ। ਜਿਸ ਅਨੁਸਾਰ ਪੇਂਡੂ ਖੇਤਰਾਂ ਵਿੱਚ ਇੱਕ ਪੋਲਿੰਗ ਸਟੇਸ਼ਨ ਤੇ ਵੱਧ ਤੋ ਵੱਧ 1200 ਵੋਟਰ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਪੋਲਿੰਗ ਸਟੇਸ਼ਨ ਤੇ ਵੱਧ ਤੋ ਵੱਧ 1400 ਵੋਟਰ ਹੋਣੇ ਚਾਹੀਦੇ ਹਨ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।  ਸ.ਮਾਨ ਨੇ ਦੱਸਿਆ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ ਤੇ ਨਿਰਧਾਰਤ ਸੀਮਾ ਤੋ ਜਿਆਦਾ ਵੋਟਰ ਹਨ ਤਾਂ ਆਮ ਜਨਤਾ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ਤੇ ਜ਼ਿਲ੍ਹੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਪੋਲਿੰਗ ਬੂਥਾਂ ਦੀ  ਰੈਸ਼ਨੇਲਾਈਜੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਇੱਕ ਬਿਲਡਿੰਗ ਵਿੱਚ 2 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 4 ਤੋਂ ਵੱਧ ਪੋਲਿੰਗ ਸਟੇਸ਼ਨ, ਜੇਕਰ ਕਿਤੇ ਹੈ ਨੂੰ ਵੀ ਇਸ ਰੈਸ਼ਨੇਲਾਈਜੇਸ਼ਨ ਪ੍ਰੋਸੈਸ ਅਧੀਨ ਦਰੁਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 79-ਜਲਾਲਾਬਾਦ ਵਿਚ 8 ਬੂਥਾਂ ਦਾ ਵਾਧਾ ਕ ਕੀਤਾ ਗਿਆ ਹੈ। ਇਸ ਕਰਕੇ ਇਸ ਹਲਕੇ ਵਿਚ ਬੂਥਾਂ ਦੀ ਗਿਣਤੀ 231 ਹੋ ਗਈ ਹੈ। ਇਸ ਤਰ੍ਹਾਂ ਹੀ 80-ਫਾਜ਼ਿਲਕਾ ਵਿਚ 14 ਬੂਥਾਂ ਦਾ ਵਾਧਾ ਹੋਣ ਕਰਕੇ ਬੂਥਾਂ ਦੀ ਗਿਣਤੀ 184 ਤੋਂ ਵੱਧ ਕੇ 198 ਅਤੇ 82-ਬੱਲੂਆਣਾ ਵਿਚ 4 ਬੂਥਾਂ ਦਾ ਵਾਧਾ ਹੋਣ ਕਰਕੇ 171 ਤੋਂ ਬੂਥਾਂ ਦੀ ਗਿਣਤੀ 175 ਹੋ ਗਈ ਹੈ। ਇਸ ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਸ਼੍ਰੀ ਹੁਕਮ ਸਿੰਘ ਸੋਢੀ, ਤਹਿਸੀਲਦਾਰ ਫਾਜ਼ਿਲਕਾ ਸ੍ਰੀ ਜੈਯਤ ਕੁਮਾਰ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਅਬੋਹਰ ਸ. ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਜਲਾਲਾਬਾਦ ਗੁਰਸੇਵਕ ਸਿੰਘ ਭੁੱਲਰ, ਇਲੈਕਸ਼ਨ ਕਾਨੂੰਗੋ ਸ.ਹਰਬੰਸ ਸਿੰਘ, ਇਲੈਕਸ਼ਨ ਕਾਨੂੰਗੋ ਸ਼੍ਰੀ ਸੌਰਵ ਜੈਨ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply