Saturday, June 29, 2024

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਦੀ ਸਹਿਮਤੀ ਬਿਨ੍ਹਾਂ ਕੋਈ ਵੀ ਜਥੇਬੰਦੀ ਦਾ ਨਾਮ ਨਾ ਵਰਤੇ – ਪ੍ਰੋ. ਮੋਹਿੰਦਰਪਾਲ ਸਿੰਘ

PPN2105201607ਸੰਦੌੜ, 21 ਮਈ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ. ਮੋਹਿੰਦਰਪਾਲ ਸਿੰਘ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਡਾ. ਗੁਰਜਿੰਦਰ ਸਿੰਘ ਵਲੋਂ ਜੋ 25 ਮਈ ਨੂੰ ਸ਼ਿਵ ਸੈਨਾ ਅਤੇ ਹਿੰਦੂ ਫੈਡਰੇਸ਼ਨ ਨਾਮੀਂ ਜਥੇਬੰਦੀ ਦੇ ਗੁੰਡਿਆਂ ਨੂੰ ਬਿਆਸ ਦਰਿਆ ‘ਤੇ ਆਉਣ ਦਾ ਚੈਲੰਜ ਕੀਤਾ ਗਿਆ ਹੈ।ਉਸ ਦੇ ਪ੍ਰਚਾਰ ਲਈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਵਰਤ ਰਹੇ ਹਨ। ਜਦਕਿ ਅਸੀਂ ਇਸ ਤਰਾਂ ਦੇ ਕਿਸੇ ਪ੍ਰੋਗਰਾਮ ਲਈ ਆਪਣਾ ਸਮਰਥਨ ਨਹੀਂ ਦਿੱਤਾ। ਸਾਡਾ ਮੰਨਣਾ ਹੈ ਕਿ ਸ਼ਿਵ ਸੈਨਾ ਤੇ ਹੋਰ ਜਿੰਨੀਆਂ ਵੀ ਫਿਰਕੂ ਹਿੰਦੂ ਜਥੇਬੰਦੀਆਂ ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਬਿਆਨਬਾਜ਼ੀ ਕਰਦੀਆਂ ਹਨ ਇਹਨਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ, ਜਦਕਿ ਅਸੀਂ ਇਹਨਾਂ ਨੂੰ ਬਹੁਤੀ ਤਵੱਜੋ ਦੇਣ ਦੇ ਹੱਕ ਵਿੱਚ ਨਹੀਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਭਾਈ ਪ੍ਰਦੀਪ ਸਿੰਘ ਤੇ ਮੁੱਖ ਸਕੱਤਰ ਭਾਈ ਪਪਲਪ੍ਰੀਤ ਸਿੰਘ ਹਨ ਜਦਕਿ ਉਹਨਾਂ ਵਲੋਂ 25 ਮਈ ਦੇ ਇਸ ਪ੍ਰੋਗਰਾਮ ਦਾ ਕੋਈ ਸਮਰਥਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੋਈ ਵੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਂ ਵਰਤਣ ਤੋਂ ਪਹਿਲਾਂ ਸਾਡੀ ਸਹਿਮਤੀ ਜਰੂਰ ਲਿਆ ਕਰੇ। ਨਹੀਂ ਤਾਂ ਪਾਰਟੀ ਹਾਈ ਕਮਾਂਡ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply