Friday, July 5, 2024

ਪੰਜਾਬ ਪੁਲਿਸ ਦੀ ਭਰਤੀ ਦੇ ਫਾਰਮ ਆਨਲਾਈਨ 21 ਜੂਨ 2016 ਤੱਕ ਭਰੇ ਜਾਣਗੇ

PPN0706201617ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ 7416 (ਕਾਂਸਟੇਬਲਾਂ) ਦੀ ਭਰਤੀ ਕੀਤੀ ਜਾਣੀ ਹੈ ਜਿਸ ਲਈ ਪੰਜਾਬ ਪੁਲਿਸ ਦੀ ਭਰਤੀ ਦੇ ਫਾਰਮ ਆਨਲਾਈਨ 21 ਜੂਨ 2016 ਤੱਕ ਭਰੇ ਜਾਣਗੇ। ਇਹ ਜਾਣਕਾਰੀ ਸ੍ਰੀ ਰਾਕੇਸ ਕੌਸਲ ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਨਿਰਧਾਰਿਤ ਸਾਂਝ ਕੇਂਦਰਾਂ ਵਿੱਚ 21 ਜੂਨ 2016 ਦੁਪਿਹਰ 11.59 ਵਜੇ ਤੱਕ ਆਨ ਲਾਈਨ ਫਾਰਮ ਭਰੇ ਜਾਣਗੇ। ਸ੍ਰੀ ਕੌਸਲ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਪੁਲਿਸ ਦੀ ਭਰਤੀ ਲਈ ਜਿਲ੍ਹਾ ਸਾਂਝ ਕੇਂਦਰ ਪਠਾਨਕੋਟ ਦਫਤਰ ਐਸ.ਐਸ.ਪੀ ਪਠਾਨਕੋਟ, ਸਾਂਝ ਕੇਂਦਰ ਡਵੀਜਨ ਨੰਬਰ 1 ਪਠਾਨਕੋਟ, ਸਾਂਝ ਕੇਂਦਰ ਡਵੀਜਨ ਨੰਬਰ 2 ਪਠਾਨਕੋਟ, ਸਾਂਝ ਕੇਂਦਰ ਸਦਰ ਪਠਾਨਕੋਟ, ਸਾਂਝ ਕੇਂਦਰ ਸੁਜਾਨਪੁਰ, ਸਾਂਝ ਕੇਂਦਰ ਕਾਨਵਾਂ, ਸਾਂਝ ਕੇਂਦਰ ਤਾਰਾਗੜ , ਸਾਂਝ ਕੇਂਦਰ ਨਰੋਟ ਜੈਮਲ ਸਿੰਘ, ਸਾਂਝ ਕੇਂਦਰ ਮਾਮੂੰਨ ਕੈਂਟ, ਸਾਂਝ ਕੇਂਦਰ ਸਾਹਪੁਰਕੰਡੀ ਅਤੇ ਸਾਂਝ ਕੇਂਦਰ ਧਾਰਕਲਾਂ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਆਨ ਲਾਈਨ ਫਾਰਮ ਭਰੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਨੌਜਵਾਨ ਨੂੰ ਆਨ ਲਾਈਨ ਫਾਰਮ ਭਰਨ ਲਈ ਨਿਰਧਾਰਿਤ ਫੀਸ ਜਮਾਂ ਕਰਵਾਉਣੀ ਪਵੇਗੀ ਜਿਸ ਅਧੀਨ ਜਨਰਲ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਨਿਰਧਾਰਿਤ ਫੀਸ 400 ਰੁਪਏ, ਅਨੁਸੁਚਿਤ, ਪੱਛੜੀਆਂ ਸ੍ਰੈਣੀਆਂ ਨਾਲ ਸਬੰਧਤ ਨੋਜਵਾਨਾਂ ਨੂੰ ਨਿਰਧਾਰਿਤ ਫੀਸ 100 ਰੁਪਏ ਜਮਾਂ ਕਰਵਾਉਣੀ ਹੋਵੇਗੀ, ਜਦਕਿ ਐਕਸ ਸਰਵਿਸਮੈਨ ਉਮੀਦਵਾਰ ਨੂੰ ਇਸ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਂਝ ਕੇਂਦਰਾਂ ਵੱਲੋਂ 25 ਰੁਪਏ ਫਾਰਮ ਆਨ ਲਾਈਨ ਕਰਨ ਦੀ ਫੀਸ ਲਈ ਜਾਵੇਗੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply