Friday, July 5, 2024

ਬੇਰੁਜ਼ਗਾਰ ਕਿਸਾਨ ਵੀ ਮਗਨਰੇਗਾ ਯੋਜਨਾ ਤਹਿਤ ਬਣਵਾ ਸਕਦੇ ਹਨ ਜਾਬ ਕਾਰਡ ਏ.ਡੀ.ਸੀ ਵਿਕਾਸ

PPN0806201615

ਫਾਜ਼ਿਲਕਾ, 8 ਜੂਨ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਅਡੀਸ਼ਨਲ ਜ਼ਿਲ੍ਹਾ ਪ੍ਰਾਜੈਕਟ ਕੁਆਰਡੀਨੇਟਰ ਮਗਨਰੇਗਾ ਸ਼੍ਰੀ ਅਰਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਜ਼ਿਲ੍ਹੇ ਵਿਚ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਐਕਟ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਲਈ ਬੈਠਕ ਹੋਈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਕੋਈ ਵੀ ਦਿਹਾਤੀ ਬੇਰੁਜ਼ਗਾਰ ਭਾਂਵੇ ਉਹ ਕਿਸਾਨ ਹੀ ਕਿਉਂ ਨਾ ਹੋਵੇ ਆਪਣਾ ਜਾਬ ਕਾਰਡ ਬਣਵਾ ਕੇ ਯੋਜਨਾ ਤਹਿਤ ਕੰਮ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ ਮਗਨਰੇਗਾ ਯੋਜਨਾ ਤਹਿਤ 80 ਖੇਤਾਂ ਵਿਚ ਮੀਂਹ ਦੇ ਪਾਣੀ ਦੇ ਸੰਭਾਲ ਲਈ ਤਲਾਬ ਬਣਾਉਣ ਦੀ ਵੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਜ਼ਿਲ੍ਹੇ ਵਿਚ 106 ਕੰਮਾਂ ਤੇ 7835 ਨਰੇਗਾ ਕਰਮੀ ਕੰਮ ਕਰ ਰਹੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਪਿੰਡਾਂ ਵਿਚ ਕੰਮ ਚਲਾਉਣ ਲਈ ਕਿਹਾ। ਇਸੇ ਤਰ੍ਹਾਂ ਉਨ੍ਹਾਂ ਨੇ ਬਕਾਇਆ ਵਰਤੋਂ ਸਾਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਮਾਨਸੂਨ ਦੇ ਸੀਜਨ ਦੌਰਾਨ ਪਿੰਡਾਂ ਵਿਚ ਸਾਂਝੀਆਂ ਥਾਵਾਂ ਤੇ ਰੁੱਖ ਵੀ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਪੌਦੇ ਉਨ੍ਹਾਂ ਥਾਵਾਂ ਤੇ ਲਗਾਏ ਜਾਣ ਜਿੱਥੇ ਚਾਰਦੀਵਾਰੀ ਹੈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਬੀ.ਡੀ.ਪੀ.ਓ ਜਲਾਲਾਬਾਦ ਸ. ਦਰਸ਼ਨ ਸਿੰਘ, ਬੀ.ਡੀ.ਪੀ.ਓ ਬਲਜੀਤ ਕੌਰ, ਨਰੇਗਾ ਕੁਆਰਡੀਨੇਟਰ ਸ਼੍ਰੀ ਅਤੁੱਲ ਕੁਮਾਰ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply