Wednesday, July 3, 2024

ਦੁਕਾਨਾਂ ਦੀ ਬੋਲੀ ਤੋਂ ਨਗਰ ਨਿਗਮ ਨੇ ਕਮਾਏ 8.56 ਕਰੋੜ ਰੁਪਏ

PPN1006201612

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰੰਘ ਮਾਰਕੀਟ ਵਿਖੇ ਦੁਕਾਨਾਂ ਦੇ ਲਈ ਪਲਾਟਾਂ ਦੀ ਵਿਕਰੀ ਸਬੰਧੀ ਗੁਰੂ ਨਾਨਕ ਭਵਨ ਵਿਖੇ ਬੋਲੀ ਕਰਵਾਈ ਗਈ।ਉਹਨਾਂ ਨਾਲ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਮੌਜੂਦ ਸਨ।ਇਸ ਮਾਰਕਿਟ ਵਿਚ ਕੁੱਲ 14 ਦੁਕਾਨਾਂ ਦੇ ਪਲਾਟਾਂ ਵਿਚੋਂ 12 ਦੁਕਾਨਾਂ ਦੇ ਪਲਾਟਾਂ ਦੀ ਬੋਲੀਕਾਰਾਂ ਨੇ ਮੌਕੇ ਤੇ ਬੋਲੀ ਦੇ ਕੇ 8.56 ਕਰੋੜ ਰੁਪਏ ਦੀ ਰਾਸ਼ੀ ਨਾਲ ਦੁਕਾਨਾਂ ਲਈ ਪਲਾਟ ਖਰੀਦੇ।ਸਭ ਤੋਂ ਵੱਧ ਵੱਧ ਬੋਲੀ 126 ਨੰਬਰ ਦੁਕਾਨ ਦੇ ਪਲਾਟ ਦੀ 4.20 ਲੱਖ ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਲੱਗੀ। ਪਲਾਟਾਂ ਦੀ ਖਰੀਦ ਕਰਨ ਵਾਲਿਆਂ ਵੱਲੋਂ ਦੁਕਾਨਾਂ ਬਨਾਉਣ ਉਪਰੰਤ ਇਹ ਮਾਰਕਿਟ ਹੋਰ ਪ੍ਰਫੂਲਤ ਹੋਵੇਗੀ।
ਇਸ ਅਵਸਰ ‘ਤੇ ਕਮਲੇਸ਼ ਰਾਣੀ, ਡਾ: ਰਾਮ ਚਾਵਲਾ, ਜਰਨੈਲ ਸਿੰਘ ਢੋਟ (ਤਿੰਨੇ ਕੌਸਲਰ), ਚੰਦਰ ਸ਼ੇਖਰ, ਸ਼ਕਤੀ ਭਾਟੀਆ ਸੀਨੀਅਰ ਟਾਊਨ ਪਲੈਨਰ, ਪ੍ਰਦੂਮਨ ਸਿੰਘ ਨਿਗਰਾਨ ਇੰਜੀਨੀਅਰ, ਜੇ.ਪੀ ਸਲਵਾਨ ਤਹਿਸੀਲਦਾਰ, ਡੀ.ਸੀ.ਐਫ.ਏ ਮਨੂੰ ਸ਼ਰਮਾ, ਸੁਪਰਡੈਂਟ ਦਿਨੇਸ਼ ਸੂਰੀ, ਵਿਸ਼ਾਲ ਵਧਾਵਨ, ਜਸਵਿੰਦਰ ਸਿੰਘ ਆਦਿ ਨਗਰ ਨਿਗਮ ਦੇ ਅਧਿਕਾਰੀ ਅਤੇ ਕਾਫੀ ਗਿਣਤੀ ਵਿਚ ਬੋਲੀਕਾਰ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply