Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65977

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਮੁਕਾਬਲੇ ‘ਚ 1 ਅੱਤਵਾਦੀ ਕੀਤਾ ਢੇਰ – 1 ਜਵਾਨ ਸ਼ਹੀਦ 4 ਜਖਮੀ ।

▶ ਕੇਂਦਰ ਸਰਕਾਰ ਨੇ ਬਣਾਈ ਨਵੀਂ ਸ਼ਹਿਰੀ ਹਵਾਬਾਜ਼ੀ ਪਾਲਸੀ – ਰਿਜ਼ਨਲ ਰੂਟ ਦਾ ਕਿਰਾਇਆ ਕੀਤਾ ਤੈਅ, ਇੱਕ ਘੰਟੇ ਲਈ ਦੇਣੇ ਪੈਣਗੇ 2500/- ਰੁਪਏ।

▶ ’84 ਸਿੱਖ ਕਤਲੇਆਮ ਦੇ ਦੋਸ਼ਾਂ ‘ਚ ਘਿਰੇ ਕਮਲ ਨਾਥ ਨੇ ਕਾਂਗਰਸ ਦੇ ਜਨਰਲ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫਾ।

▶ ਕਮਲ ਨਾਥ ਨੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਦੇ ਅਹੁੱਦੇ ਤੋਂ ਫਾਰਗ ਹੋਣ ਲਈ ਸੋਨੀਆ ਨੂੰ ਲਿਖਿਆ ਪੱਤਰ।

▶ ਰਣਦੀਪ ਸੂਰਜੇਵਾਲਾ ਅਨੁਸਾਰ ਕਾਂਗਰਸ ਪ੍ਰਧਾਨ ਨੇ ਅਸਤੀਫਾ ਕੀਤਾ ਮੰਜ਼ੂਰ ।

▶ ਭਾਜਪਾ ਨਵੰਬਰ ਦਸੰਬਰ ‘ਚ ਪੰਜਾਬ ਵਿੱਚ ਕਰੇਗੀ 4 ਵੱਡੀਆਂ ਰੈਲੀਆਂ – ਸਾਂਪਲਾ।

▶ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਵਾਧਾ – ਪੈਟਰੋਲ 5 ਪੈਸੇ ਅਤੇ ਡੀਜ਼ਲ 1.26 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ।

▶ ਪੰਚਕੂਲਾ ‘ਚ ਫੋਜ਼ੀ ਜਵਾਨ ਵਲੋਂ ਖੁਦਕੁਸ਼ੀ – ਦਰੱਖਤ ਨਾਲ ਲਟਕਦੀ ਮਿਲੀ ਲਾਸ਼।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦਿੱਤਾ ਮਿਲਣ ਦਾ ਸਮਾਂ – ਪੰਜਾਬ ਦੀ ਅਮਨ ਕਾਨੂੰਨ ਸਥਿਤੀ ‘ਤੇ ਗੱਲ ਕਰਨ ਲਈ ਮਿਲਣਾ ਚਾਹੁੰਦੇ ਸਨ ਕੈਪਟਨ।

▶ ਫਿਲਮ ‘ਡਿਸ਼ੂਮ’ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ – ਕਾਂਗਰਸੀ ਆਗੂ ਡਾ. ਰਾਜਕੁਮਾਰ ਨੇ ਕਿਹਾ ਅਜਿਹੀਆਂ ਹਰਕਤਾਂ ਨਾਲ ਮਾਹੌਲ ਖਰਾਬ ਹੋਣ ਦਾ ਡਰ।

▶ ਕੇਂਦਰੀ ਮੰਤਰੀ ਸ਼ੰਕਰ ਰਾਜ ਸਿੰਘ ਨੇ ਖਰੜ-ਹਰਿਆਣਾ ਨੈਸ਼ਨਲ ਹਾਈਵੇਅ ਨੂੰ 6 ਮਾਰਗੀ ਕਰਨ ਦਾ ਕੀਤਾ ਐਲਾਨ।

▶ ਹਰਿਆਣਾ ‘ਚ ਅੰਦੋਲਨ ਕਰ ਰਹੇ ਜਾਟਾਂ ਦੀ ਹਮਾਇਤ ‘ਤੇ ਆਏ ਅਭੈ ਚੌਟਾਲਾ – ਧਰਨੇ ‘ਚ ਹੋਏ ਸ਼ਾਮਿਲ ।

▶ ਹਰਿਆਣਾ ਵਿੱਚ ਇਕ ਹਫਤੇ ‘ਚ ਲਾਗੂ ਕੀਤੀ ਜਾਵੇਗੀ ਫਸਲ ਯੋਜਨਾ – ਖੇਤੀ ਮੰਤਰੀ ਓਮ ਪ੍ਰਕਾਸ਼ ਧੰਨਖੜ ।

▶ ਅੰਮ੍ਰਿਤਸਰ ਵਿੱਚ ਨਕਲੀ ਪੁਲਿਸ ਇੰਸਪੈਕਟਰ ਦਾ ਪਰਦਾਫਾਸ਼ – ਪੁਲਿਸ ਨੇ ਨਾਕੇ ਦੌਰਾਨ ਕੀਤਾ ਕਾਬੂ, ਜਾਅਲੀ ਆਈ ਕਾਰਡ ਬਰਾਮਦ- ਕਾਰ ‘ਤੇ ਲਾਇਆ ਸੀ ਪੰਜਾਬ ਪੁਲਿਸ ਦਾ ਲੋਗੋ ਤੇ ਨੀਲੀ ਬੱਤੀ।

▶ ਹਿਮਾਚਲ ਵਿੱਚ ਐਚ.ਆਰ.ਟੀ.ਸੀ ਮੁਲਾਜਮਾਂ ਵਲੋਂ ਹੜਤਾਲ ਵਾਪਿਸ – ਹਾਈਕੋਰਟ ਦੀ ਸਖਤੀ ‘ਤੇ ਲਿਆ ਫੈਸਲਾ।

▶ ਚੰਡੀਗੜ੍ਹ ਵਿੱਚ ਜਮੀਨਦੋਜ਼ ਹੋਣਗੀਆਂ ਬਿਜਲੀ ਦੀਆਂ ਤਾਰਾਂ।

▶ ਫਿਲਮ ਉੜਤਾ ਪੰਜਾਬ ਨੂੰ ਮਿਲਿਆ ‘ਏ’ ਸਰਟੀਫੀਕੇਟ- ਪੂਰੇ ਭਾਰਤ ‘ਚ ਹੋਵੇਗੀ ਰਲੀਜ਼- ਅਮਨ ਗਿੱਲ ਪ੍ਰੋਡਿਊਸਰ

▶ ਅਸਮ ‘ਚ ਬੱਸ ਖੱਡ ਵਿੱਚ ਡਿੱਗਣ ਨਾਲ 28 ਦੀ ਮੌਤ ਤੇ 8 ਜਖਮੀ- ਸਿਲਚਰ ਤੋਂ ਗੁਹਾਟੀ ਜਾ ਰਹੀ ਸੀ ਬੱਸ।

▶ ਉੜਤਾ ਪੰਜਾਬ ਫਿਲਮ ਬਾਰੇ ਮੁੰਬਈ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪੁੱਜੀ ਪੰਜਾਬ ਦੀ ਸਮਾਜ ਸੇਵੀ ਸੰਸਥਾ-ਫਿਲਮ ਦੀ ਰਲੀਜ਼ ਰੋਕਣ ਦੀ ਕੀਤੀ ਮੰਗ।

▶ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਝਾੜੀਆਂ ਵਿਚੋਂ ਮਿਲੀ ਗਲੀ ਸੜੀ ਹਾਲਤ ‘ਚ ਲਾਸ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply