Friday, July 5, 2024

ਡੀ.ਏ.ਵੀ ਪਬਲਿਕ ਸਕੂਲ ਨੇੇ ਪੰਜਾਬ ਪੀ.ਐਮ.ਈ.ਟੀ ਹਾਸਲ ਕੀਤੇ ਉਚ ਰੈਂਕ

ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ 13 ਵਿਦਿਆਰਥੀਆਂ ਨੇ ਪੀ.ਐਮ.ਈ.ਟੀ. (ਪੰਜਾਬ ਮੈਡੀਕਲ ਦਾਖਲਾ ਪ੍ਰੀਖਿਆ) ਐਮ.ਬੀ.ਬੀ.ਐਸ. ਸ਼ 2016 ਪ੍ਰੀਖਿਆ ਵਿੱਚ ਉਚ ਸ਼੍ਰੇਣੀ ਪ੍ਰਾਪਤ ਕੀਤੀ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ । ਇਨ੍ਹਾਂ ਵਿਦਿਆਰਥੀਆਂ ਦੇ ਰੈਂਕ ਤਨਿਸ਼ਕ ਕੰਸਲ 18, ਰਾਘਵ ਅਰੋੜਾ 25, ਪ੍ਰਾਂਸ਼ੁਲ ਅਗਰਵਾਲ 50, ਪ੍ਰਣਵ ਵਿਗ 54, ਜੈਕੀਰਤ ਸਿੰਘ 129, ਅਸ਼ਵਨੀ ਕੌਸ਼ਲ 170, ਮਾਲਵਿਕਾ ਜੈਨ 230, ਵੈਭਵ ਓਬਰਾਇ 236, ਨਿਲੋਹਿਤ ਗੁਪਤਾ 246, ਅਨੀਸ਼ਾ ਭਸੀਨ 375, ਰੀਆ ਸਹਿਗਲ 423, ਆਸਥਾ ਸ਼ਰਮਾ 579, ਅਨੂਸ਼ਾ ਅਗਰਵਾਲ 606 ਹੈ।  ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਅੱਗੇ ਵੱਧਦੇ ਰਹਿਣ ਦੇ ਲਈ ਆਸ਼ੀਰਵਾਦ ਦਿੱਤਾ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਕਿਹਾ ਕਿ ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply