Friday, July 5, 2024

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਾ ਵਫ਼ਦ ਬੰਦ ਪਈਆਂ ਟਰੇਡਾਂ ਨੂੰ ਚਲਾਉਣ ਸਬੰਧੀ ਮੁੱਖ ਮੰਤਰੀ ਨੂੰ ਮਿਲਿਆ

ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ,ਬਠਿੰਡਾ ਵਿਖੇ ਪਿਛਲੇ ਸਾਲ ਤੋ ਬੰਦ ਪਈਆ ਕਈ ਟਰੇਡਾ ਨੂੰ ਚਲਾਉਣ ਸਬੰਧੀ ਇਕ ਵਫਦ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ,ਬਾਦਲ ਪੰਜਾਬ ਸਰਕਾਰ ਨੂੰ ਮਿਲਿਆ ਸੀ ਅਤੇ ਉਨ੍ਹਾਂ ਵੱਲੋ ਇਸ ਵਫਦ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਸ ਦਾਖਲਾ ਸੈਸਨ(2016) ਵਿਚ ਇਹ ਬੰਦ ਟਰੇਡਾ ਚਾਲੂ ਕਰ ਦਿੱਤੀਆ ਜਾਣਗੀਆ। ਆਪਣੇ ਵਾਅਦੇ ਤੇ ਪੂਰੇ ਉਤਰਦੇ ਹੋਏ ਇਲਾਕੇ ਦੀ ਮੰਗ ਨੂੰ ਮੁੱਖ ਰਖਦੇ ਹੋਏ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ,ਬਾਦਲ ਜੀ ਨੇ ਆਪਣਾ ਨਿੱਜੀ ਧਿਆਨ ਦਿੰਦੇ ਹੋਏ ਇਹ ਟਰੇਡਾ ਚਾਲੂ ਕਰਵਾ ਦਿੱਤੀਆ ਹਨ ।ਹੁਣ ਦਾਖਲਾ ਸੈਸਨ 2016 ਤੋ ਇਨ੍ਹਾ ਸਾਰੀਆ ਟਰੇਡਾ ਲਈ ਦਾਖਲਾ ਆਨ ਲਾਇਨ ਸੁਰੂ ਹੈ।ਆਨ ਲਾਇਨ ਦਾਖਲੇ ਲਈ ਰਜਿਸਟ੍ਰੇਸਨ ਦੇ ਪਹਿਲੇ ਪੜਾਅ ਅਧੀਨ 28 ਜੂਨ 2016 ਤੱਕ ਅਪਲਾਈ ਕੀਤਾ ਜਾ ਸਕਦਾ ਹੈ ।ਸਰਕਾਰੀ ਆਈ.ਟੀ.ਆਈ.ਬਠਿੰਡਾ ਵਿਚ ਦਾਖਲੇ ਲਈ ਆਨ ਲਾਇਨ ਰਜਿਸਟ੍ਰੇਸਨ ਫਾਰਮ ਫਰੀ ਭਰੇ ਜਾ ਰਹੇ ਹਨ । ਦਾਖਲਾ ਸੈਸਨ 2016 ਲਈ ਇਹਨਾ ਟਰੇਡਾ ਵਿਚ ਦਾਖਲਾ ਕੀਤਾ ਜਾਵੇਗਾ, ਇਕ ਸਾਲਾ ਟਰੇਡਾ ਕੋਪਾ, ਵੈਲਡਰ, ਮਕੈਨਿਕ ਟ੍ਰੈਕਟਰ,ਅਤੇ ਦੋ ਸਾਲਾ ਟਰੇਡਾ ਇਲੈਕਟ੍ਰੀਸਨ,ਫਿਟਰ, ਵਾਇਰਮੈਨ,ਡਰਾਫਸਮੈਨ (ਸਿਵਲ),ਡਰਾਫਸਮੈਨ (ਮਕੈਨੀਕਲ), ਮਕੈਨਿਕ ਇੰਸਟੂਮੈਟ,ਟਰਨਰ,ਇੰਨਫਰਮੇਸਨ ਟੈਕਨਾਲੋਜੀ,ਮਸੀਨਿਸਟ ਗਰਾਈਡਰ,ਮਕੈਨਿਕ ਇਲੈਕਟ੍ਰੋਨਿਕਸ, ਕੰਜਿਊਮਰ ਇਲੈਕਟ੍ਰੋਨਿਕਸ । ਸੰਸਥਾ ਦੀਆ ਬੰਦ ਟਰੇਡਾ ਚਾਲੂ ਕਰਵਾਉਣ ਲਈ ਪ੍ਰਿੰਸੀਪਲ, ਸਮੂਹ ਸਟਾਫ਼ ਆਈ.ਟੀ.ਆਈ ਬਠਿੰਡਾ ਅਤੇ ਸਿਖਿਆਰਥੀਆਂ ਵੱਲੋ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਕੈਬਨਿਟ ਮੰਤਰੀ ਭਾਰਤ ਸਰਕਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਤਕਨੀਕੀ ਸਿਖਿਆ ਮੰਤਰੀ ਮਦਨ ਮੋਹਨ ਮਿੱਤਲ ਦਾ ਵਿਸੇਸ ਧੰਨਵਾਦ ਕੀਤਾ ਜਾਦਾ ਹੈ ।ਇਨ੍ਹਾਂ ਬੰਦ ਟਰੇਡਾ ਨੂੰ ਚਾਲੂ ਕਰਵਾਉਣ ਲਈ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ, ਜੀਤ ਮਹਿੰਦਰ ਸਿੰਘ ਸਿੱਧੂ ਐਮ.ਐਲ.ਏ. ਪੰਜਾਬ ਸਰਕਾਰ ਅਤੇ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਤਯੋਗਿਕ ਸਿਖਲਾਈ ਵਿਭਾਗ ਪੰਜਾਬ ਦਾ ਵਿਸੇਸ ਯੋਗਦਾਨ ਰਿਹਾ ਹੈ ਦਾ ਵੀ ਧੰਨਵਾਦ ਕੀਤਾ ਜਾਦਾ ਹੈ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply