Monday, July 8, 2024

ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਨੇ ਭਾਈ ਵੀਰ ਸਿੰਘ ਨਿਵਾਸ ਨੂੰ ਭਾਰਤੀ ਵਿਰਾਸਤ ਕਰਾਰ ਦਿੱਤਾ

PPN0607201610ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)- ਕੇਂਦਰੀ ਵਿਰਾਸਤ ਮਿਸ਼ਨ ਦੇ ਮੁੱਖੀ ਬੀ. ਆਨੰਦ, ਜੁਅਇੰਟ ਸਕੱਤਰ ਭਾਰਤ ਸਰਕਾਰਨੇ ਭਾਈ ਵੀਰ ਸਿੰਘ ਨਿਵਾਸ, ਅੰਮ੍ਰਿਤਸਰ ਦਾ ਦੌਰਾ ਕੀਤਾ।ਅੰਮ੍ਰਿਤਸਰ ਦੇ ਮਿਉਂਸੀਪਲ ਕਮਿਸ਼ਨਰ ਸੋਨਾਲੀ ਗਿਰੀ ਨੇ ਉਹਨਾਂ ਦੇ ਨਾਲ ਸਨ।  ਭਾਈ ਵੀਰ ਸਿੰਘ (1872-1957) ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿੱਚ ਪਾਏ ਯੋਗਦਾਨ ਸੱਦਕਾ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ।ਉਹਨਾਂ ਦਾ 1898 ਵਿੱਚ ਛਪਿਆ ਨਾਵਲ ਸੁੰਦਰੀ ਪੰਜਾਬ ਸਾਹਿਤ ਦਾ ਪਹਿਲਾ ਨਾਵਲ ਸਮਝਿਆ ਜਾਂਦਾ ਹੈ ਅਤੇ ਹੁਣ ਤੱਕ ਉਸ ਦੇ ਪੈਂਤੀ ਅੰਕ ਛਪੇ ਹਨ। ਆਪਣੇ ਜੀਵਨ ਕਾਲ ਵਿੱਚ ਉਹਨਾਂ ਅਨੇਕਾਂ ਹੀ ਕਵਿਤਾਵਾਂ, ਨਾਟਕ ਅਤੇ ਕਿਤਾਬਾਂ ਲਿਖੀਆਂ ਹਨ।ਉਹਨਾਂ ਦੀਆਂ ਲਿਖੀਆਂ ਜੀਵਨੀਆਂ ਸ਼੍ਰੀ ਕਲਗੀਧਰ ਚਮਤਕਾਰ (1925), ਸ਼੍ਰੀ ਗੁੁਰੂ ਨਾਨਕ ਚਮਤਕਾਰ (1928), ਅਸ਼ਟ ਗੁਰੂ ਚਮਤਕਾਰ (1951) ਪੰਜਾਬ ਦੇ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ੳਹਨਾਂ ਦੀ ਪ੍ਰੇਰਨਾ ਸੱਦਕਾ ਚੀਫ ਖਾਲਸਾ ਦੀਵਾਨ, ਖਾਲਸਾ ਟ੍ਰੈਕਟ ਸੁਸਾਇਟੀ, ਖਾਲਸਾ ਕਾਲਜ ਅਤੇ ਪੰਜਾਬ ਐਂਡ ਸਿੰਧ ਬੈਂਕ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ।  ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿੱਚ ਇਸ ਵਿਦਵਾਨ ਸੰਤ ਦਾ ਨਿਵਾਸ, ਮਿਊਜਿਅਮ, ਭਾਈ ਵੀਰ ਸਿੰਘ ਹਾਲ ਜੋ ਕਿ ਪੂਰਨ ਰੂਪ ਨਾਲ ਵਾਤਾਨੂਕੂਲਿਤ ਹੈ ਅਤੇ ਅਨੇਕਾਂ ਰੁਖਾਂ ਨਾਲ ਸਜਿਆ ਇੱਕ ਬਾਗ ਵੀ ਹੈ ਜਿਹੜਾ ਕਿ ਭਾਈ ਵੀਰ ਸਿੰਘ ਜੀ ਨੇ ਆਪਣੇ ਹੱਥੀਂ ਲਾਇਆ ਸੀ। ਇਹ ਬਾਗ ਦਿਲਬੀਰ ਫਾਊਂਡੇਸਨ ਵੱਲੋਂ ਪਿਛਲੇ ਤਿੰਨ ਸਾਲ ਤੋਂ ਜੈਵਿਕ ਖੁਰਾਕ ਨਾਲ ਪਲ ਰਿਹਾ ਹੈ।  ਬੀ. ਆਨੰਦ ਅਤੇ ਸੋਨਾਲੀ ਗਿਰੀ ਨੇ ਈਕੋ ਅੰਮ੍ਰਿਤਸਰ ਪ੍ਰੋਗਰਾਮ ਅਧੀਨ ਇੱਕ ਵਰਮੀ ਕਮਪੋਸਟ ਦੇ ਪ੍ਰੋਜੈਕਟ ਦਾ ਉਦਘਾਟਨ ਵੀਕੀਤਾ। ਬੀ. ਆਨੰਦ ਨੇ ਇਸ ਵਿਰਸੇ ਦੇ ਕੇਂਦਰ ਵਿੱਚ ਚਲ ਰਹੀ ਪੁਰਾਤਨ ਖਰੜਿਆਂ ਦੀ ਸਾੰਭ-ਸੰਭਾਲ ਦੀ ਪ੍ਰਸ਼ੰਸਾ ਕੀਤੀ।ਉਹਨਾਂ ਖਾਲਸਾ ਸਮਾਚਾਰ ਦਾ 17 ਨਵੰਬਰ 1899 ਦਾ ਪਹਿਲਾ ਅੰਕ ਦੇਖ ਕੇ ਖੁਸ਼ੀ ਜਾਹਿਰ ਕੀਤੀ ਅਤੇ ਵਿਜੀਟਰ ਬੁੱਕ ਵਿੱਚ ਲਿਖਿਆ।ਉਹਨਾਂ ਨੇ ਲਿਖਿਆ ਕਿ ਭਾਈ ਵੀਰ ਸਿੰਘ ਜੀ ਸਿੱਖਾਂ ਦੇ ਪ੍ਰਮੁੱਖ ਸੰਤ ਅਤੇ ਵਿਦਵਾਨ ਸਨ।ਉਹਨਾਂ ਦੇ ਮਿਊਜਿਅਮ ਦੇ ਵਿੱਚ ਆਉਣਾ ਮੇਰੇ ਲਈ ਇੱਕ ਸਨਮਾਨ ਹੈ। ਮੈਂ ਗੁਨਬੀਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ।  ਕਮੀਸ਼ਨਰ ਸੋਨਾਲੀ ਗਿਰੀ ਨੇ ਇਸ ਸਥਾਨ ਨੂੰ ਸਾਹਿਤ ਅਤੇ ਸਭਿਆਚਾਰ ਦੇ ਪੱਖੋਂ ਇੱਕ ਮਹੱਤਵਪੂਰਨ ਸਥਾਨ ਕਰਾਰ ਦਿੱਤਾ ਜਿਸਦੀ ਮਹੱਤਤਾ ਰਾਸ਼ਟਰੀ ਪੱਧਰ ਤੱਕ ਹੈ। ਕਮੀਸ਼ਨਰ ਵਜੋਂ ਉਹਨਾਂ ਇਸ ਸਥਾਨ ਦੀ ਸਾੰਭ-ਸੰਭਾਲ ਲਈ ਪੂਰੇ ਸਹਿਯੋਗ ਦੀ ਪੇਸ਼ਕਸ਼ ਕੀਤੀ।  ਇਸ ਮੌਕੇ ਤੇ ਬੋਲਦਿਆਂ ਸ. ਗੁਨਬੀਰ ਸਿੰਘ ਆਨਰੇਰੀ ਜਨਰਲ ਸਕੱਤਰ ਭਾਈ ਵੀਰ ਸਿੰਘ ਸਦਨ, ਅੰਮ੍ਰਿਤਸਰ ਨੇ ਕਿਹਾਕਿ ਭਾਈਵੀਰ ਸਿੰਘ ਦਾ ਵਿਰਸਾ ਇਸ ਯੁਗ ਦੇ ਵਿੱਚ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ, ਜਿਨ੍ਹਾਂ ਪੁਰਾਤਨ ਕਾਲ ਵਿੱਚ ਸੀ।ਭਾਈ ਵੀਰ ਸਿੰਘ ਜੀ ਦਾ ਇਤਿਹਾਸ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਮੀਰ ਵਿਰਸੇ ਦਾ ਗੁਣਗਾਨ ਕਰਦਾ ਹੈ।ਉਹਨਾਂ ਦਾ ਸਿੱਖਿਆ, ਵਾਤਾਵਰਨ ਅਤੇ ਰੂਹਾਨੀਅਤ ਦੇ ਵਿੱਚ ਉੱਘਾ ਯੋਗਦਾਨ ਹੈ।ਇਸ ਵਿਰਸੇ ਦੀ ਸਾਂਭ-ਸੰਭਾਲ ਵਿੱਚ ਅਗਲੀ ਪੀੜ੍ਹੀ ਦੀ ਸੁਚੱਜੀ ਬੁਨਿਆਦ ਹੈ।ਉਹਨਾਂ ਨੇ ਐਨ.ਐਚ.ਐਮ. ਦੇ ਮੁੱਖੀ ਅਤੇ ਕਮਿਸ਼ਨਰ ਦੇ ਸਹਿਯੋਗ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply