Monday, July 8, 2024

ਪੰਜਾਬ ਸਰਕਾਰ ਨੇ ਜਿਲ੍ਹਾ ਪਠਾਨਕੋਟ ਦੇ 43 ਪਿੰਡਾਂ ਵਿੱਚ ਬਣਾਏ ਸੇਵਾ ਕੇਂਦਰ – ਦਿਨੇਸ਼ ਸਿੰਘ ਬੱਬੂ

Dinesh Babbu

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਕ ਹੀ ਸਥਾਨ ਤੇ ਸਾਰੀਆਂ ਸੁਵਿਧਾਵਾਂ ਉਪਲੱਭਦ ਕਰਵਾਉਣ ਦੇ ਉਦੇਸ ਨਾਲ ਜਿਲ੍ਹਾ ਪਠਾਨਕੋਟ ਦੇ 43 ਪਿੰਡਾਂ ਵਿੱਚ ਕਰੀਬ 7 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸੇਵਾ ਕੇਂਦਰਾਂ ਦਾ ਨਿਰਮਾਣ ਕਾਰਜ ਪੂਰਾ ਕਰ ਲਿਆਂ ਹੈ ਅਤੇ ਜਲਦੀ ਹੀ ਇਹ ਸੇਵਾ ਕੇਂਦਰ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ੍ਰੀ ਦਿਨੇਸ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਦੇ ਬਣਨ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਇਕ ਹੀ ਸਥਾਨ ਤੇ ਸੇਵਾਂ ਕੇਂਦਰ ਵਿੱਚ ਲੋਕਾਂ ਨੂੰ ਸਾਰੀਆਂ ਸੇਵਾਵਾਂ ਮਿਲਣੀਆਂ ਸੁਰੂ ਹੋ ਜਾਣਗੀਆਂ।
ਡਿਪਟੀ ਸਪੀਕਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਪਿੰਡ ਹਰਿਆਲ, ਬੁੰਗਲ, ਭੂਣ, ਨਿਆੜੀ, ਬੰਗਲਾ, ਝੀਕਲਾ, ਥੜਾ ਉਪਰਲਾਂ, ਸਾਹਪੁਰ ਕੰਡੀ, ਬਮਿਆਲ ,ਜਨਿਆਲ,ਤਾਲੂਰ, ਫਤਿਹਪੁਰ, ਦਤਿਆਲ, ਸਹੋਰਾ ਕਲਾਂ, ਰਤਨਗੜ੍ਹ, ਤਾਰਾਗੜ੍ਹ, ਹੈਬਤਪਿੰਡੀ, ਦਰਸੋਪੁਰ, ਨੰਗਲ, ਮੀਰਥਲ, ਘਿਆਲਾ, ਭੋਆ, ਬਨੀਲੋਧੀ, ਖਦ ਾਵਰ, ਫਿਰੋਜਪੁਰ ਕਲਾਂ, ਥਰਿਆਲ, ਕੰਬਾਲ, ਜੁਗਿਆਲ, ਭਨਵਾਲ, ਘਰੋਟਾ,ਨਰੋਟ ਮਹਿਰਾ, ਲਾਹੜੀ-183,ਨਰੰਗਪੁਰ, ਬੁੱਧੀ ਨਗਰ, ਚੱਕ ਮਾਧੋਸਿੰਘ, ਪਰਮਾਨੰਦ, ਕੋਟਲੀ ਮੁੰਗਲਾਂ, ਫੰਗੜੀਆਂ, ਕਾਨਵਾਂ, ਮੂਨਸੀਪਲ ਕਾਲੋਨੀ ਪਠਾਨਕੋਟ, ਮਾਮੂਨ, ਸਿਵਲ ਹਸਪਤਾਲ ਪਠਾਨਕੋਟ ਅਤੇ ਸੁਜਾਨਪੁਰ ਵਿਖੇ ਸੇਵਾ ਕੇਂਦਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1750 ਪਿੰਡਾਂ ਵਿੱਚ ਅਤੇ ਸਹਿਰਾਂ ਅੰਦਰ ਕਰੀਬ 400 ਸੇਵਾ ਕੇਦਰ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਪੰਜਾਬ ਦੇ ਸਮੂਹ ਵਿਭਾਗਾਂ ਨਾਲ ਸਬੰਧਤ 223 ਤੋਂ ਵੱਧ ਨਾਗਰਿਕ ਅਧਾਰਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕੇਂਦਰ ਖੋਲਣ ਪਿੱਛੇ ਪੰਜਾਬ ਸਰਕਾਰ ਦਾ ਉਦੇਸ ਹੈ ਕਿ ਉਹ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜਦੀਕ ਸਮੁੱਚੀਆਂ ਸਰਕਾਰੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆ, ਤਾਂ ਜੋਂ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ ਦਰਾਜ ਦੇ ਖੇਤਰਾਂ ਅੰਦਰ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਦੇ ਸਮਂੇ ਦੀ ਵੀ ਬੱਚਤ ਹੋਵੇਗੀ, ਇਸ ਤੋਂ ਇਲਾਵਾਂ ਇਨ੍ਹਾਂ ਸੇਵਾ ਕੇਂਦਰਾਂ ਦੇ ਖੋਲਣ ਨਾਲ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਆ ਰਹੀਆਂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply