Monday, July 8, 2024

 ਫੂਡ ਸਪਲਾਈ ਮਹਿਕਮੇ ਦੀਆਂ ਵਿਜੀਲੈਸ਼ ਟੀਮਾਂ ਕੰਭਕਰਨੀ ਨੀਦ ਸੁੱਤੀਆਂ -ਔਜਲਾ

PPN1907201603
ਅਜਨਾਲਾ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਤਹਿਸੀਲ ਅਜਨਾਲਾ ਅਧੀਨ ਆਉਦੇ ਪਿੰਡ ਪੱਕਾ ਡੱਲਾ ਰਾਜਪੂਤਾ ਵਿਖੇ ਅੱਜ ਕਾਂਗਰਸ ਕਮੇਟੀ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਉਚੇਚੇ ਤੌਰ ‘ਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਲਈ ਪਹੰਚੇ।ਲੋਕਾਂ ਨੇ ਔਜਲਾਂ ਨੂੰ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਪਿੰਡ ਡਿਪੂ ਹੋਲਡਰ ਅਤੇ ਫੂਡ ਸਪਲਾਈ ਇੰਸਪੈਕਟਰ ਦੀ ਮਿਲੀ ਭੁਗਤ ਨਾਲ ਉਹਨਾਂ ਕੋਲੋ ਪੈਸੇ ਲੈ ਕੇ ਉਹਨਾਂ ਨੂੰ ਪਰਚੀਆਂ ਤਾਂ ਕੱਟ ਕੇ ਦੇ ਦਿੱਤੀਆਂ ਪਰ ਉਹਨਾਂ ਨੂੰ ਕਣਕ ਦਾ ਇਕ ਵੀ ਦਾਣਾ ਨਹੀ ਦਿੱਤਾ ਗਿਆ।ਪਿੰਡ ਵਾਲੇ ਲੋਕਾਂ ਨੇ ਦੱਸਿਆ ਕਿ ਜਿਹੜੇ ਪਿੰਡ ਦੇ ਗਰੀਬ ਲੋਕ ਮਜਦੂਰੀ ਕਰਦੇ ਹਨ ਉਹਨਾਂ ਵਿਚੋ 350 ਦੇ ਕਰਿਬ ਪਰਿਵਾਰਾਂ ਦੇ ਨੀਲੇ ਕਾਰਡ ਨਹੀ ਬਣੇ।ਉਹਨਾਂ ਦੱਸਿਆ ਕਿ ਜਿੰਨਾਂ ਗਰੀਬ ਲੋਕਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਵੀ ਕੋਈ  ਕਣਕ ਜਾ ਹੋਰ ਸਹੂਲਤ ਨਹੀ ਦਿੱਤੀ ਗਈ।ਔਜਲਾ ਨੇ ਕਿਹਾ ਕਿ ਫੂਡ ਸਪਲਾਈ ਮਹਿਕਮੇ ਵੱਲੋ ਕਣਕ ਵੰਡਣ ਦਾ ਕੰਮ ਮਾਰਚ ਮਹਿਨੇ ਤੋ ਸੁਰੂ ਕਰਕੇ ਜੂਨ ਤੱਕ ਇਸ ਦੀ ਪੂਰੀ ਵੰਡ ਸਮਾਪਤ ਕਰਨੀ ਸੀ ਪਰ ਸਬੰਧਤ ਮਹਿਕਮੇ ਵੱਲੋ ਲੋਕਾਂ ਦੀ ਲੁੱਟ ਖਸੁੱਟ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ।ਇਸ ਸਬੰਧੀ ਉਹਨਾਂ ਕਿਹਾ ਕਿ ਸਬੰਧਤ ਮਹਿਕਮੇ ਦੀਆਂ ਵਿਜੀਲੈਸ਼ ਟੀਮਾਂ ਕੰਭਕਰਨੀ ਨੀਦ ਸੁੱਤੀਆਂ ਹੋਇਆ ਹਨ ਇੰਝ ਲਗਦਾ ਹੈ ਕਿ ਜਿਵੇ ਇਹ ਟੀਮਾਂ ਦੀ ਵੀ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਹੈ।ਉਹਨਾਂ ਦੱਸਿਆ ਕਿ ਲੋਕਾਂ ਨੂੰ ਅਜੇ ਤੱਕ ਸਰਕਾਰ ਵੱਲੋ ਆ ਰਹੇ ਛੋਲੇ, ਤੇਲ ਵੀ ਨਹੀ ਦਿੱਤੇ ਗਏ।ਉਹਨਾਂ ਕਿਹਾ ਕਿ ਆਏ ਦਿਨ ਫੂਡ ਸਪਲਾਈ ਮੁਹਿਕਮੇ ਦੀਆਂ ਵੱਡੀਆਂ ਵੱਡੀਆਂ ਲੁੱਟਾਂ ਸਾਹਮਣੇ ਆ ਰਹੀਆਂ ਹਨ ਅਤੇ ਦਿਨੋ ਦਿਨ ਇਸ ਕਣਕ ਦੇ ਹੋ ਰਹੇ ਗੋਲ ਮਾਲ ਦੀਆਂ ਲਿਸਟਾਂ ਵੱਧਦੀਆਂ ਜਾ ਰਹੀਆਂ ਹਨ।ਉਹਨਾਂ ਸਬੰਧਿਤ ਮਹਿਕਮੇ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਿਹੜੇ ਸਬੰਧਿਤ ਅਧਿਕਾਰੀ ਲੋਕਾਂ ਦੀ ਨਜਾਇਜ਼ ਲੁੱਟ ਕਰ ਰਹੇ ਹਨ ਉਹਨਾਂ ਦੀ ਕਾਂਗਰਸ ਸਰਕਾਰ ਆਉਣ ਤੇ ਜਾਂਚ ਕਰਵਾਈ ਜਾਵੇਗੀ।ਇਸ ਮੌਕੇ ਦਲੀਪ ਸਿੰਘ, ਮੋਹਲਾ ਸਿੰਘ, ਸੁੱਖ ਨਿੱਜਰ, ਪਰੀਤਾ ਸਿੰਘ, ਕਾਲਾ ਸਿੰਘ, ਬਾਪੂ ਸੁਲੱਖਣ ਸਿੰਘ, ਜਗੀਰੋ, ਬੰਨਤੀ, ਬਲਜੀਤ ਕੌਰ ,ਸੱਤੋ, ਗੁਰਮੁੱਖ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply