Monday, July 8, 2024

ਸੰਸਦ ਦੇ ਅਜਾਇਬ ਘਰ ਵਿੱਚ ਸਥਾਪਿਤ ਹੋਵੇਗਾ ਨਾਨਕਸ਼ਾਹੀ ਸਿੱਕਾ

PPN1907201610
ਨਵੀਂ ਦਿੱਲੀ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਦੀ ਸ਼ੋਭਾ ਵਧਾਏਗਾ। ਇਹ ਦਾਅਵਾ ਲੋਕਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਸਾਂਸਦਾ ਦੇ ਵਫ਼ਦ ਦੀ ਮੁਲਾਕਾਤ ਦੌਰਾਨ ਕੀਤਾ। ਇਸ ਵਫ਼ਦ ਵਿਚ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਹਰਵਿੰਦਰ ਸਿੰਘ ਖਾਲਸਾ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਸਾਮਿਲ ਸਨ। ਵਫ਼ਦ ਦੇ ਮੈਂਬਰਾਂ ਨੇ ਸੰਸਦ ਭਵਨ ਵਿਖੇ ਆਖਿਰੀ ਸਿੱਖ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪੇਈ ਵੱਲੋਂ ਸਥਾਪਿਤ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸੰਸਦ ਭਵਨ ਵਿੱਚ ਸਥਾਪਿਤ ਕਰਨ ਵਾਸਤੇ ਇੱਕ ਮੰਗ ਪੱਤਰ ਯਾਦਗਾਰੀ ਸਿੱਕੇ ਸਣੇ ਸਪੀਕਰ ਨੂੰ ਸੌਂਪਿਆ।ਵਫ਼ਦ ਵੱਲੋਂ ਪਹਿਲੇ ਖੁਦਮੁਖਤਿਆਰ ਸਿੱਖ ਰਾਜ ਦੀ ਖੂਬੀਆਂ ਬਾਰੇ ਵੀ ਸਪੀਕਰ ਨੂੰ ਜਾਣਕਾਰੀ ਦਿੱਤੀ ਗਈ। ਜੀ.ਕੇ. ਨੇ ਦੱਸਿਆ ਕਿ ਸਪੀਕਰ ਸਾਹਿਬਾ ਨੇ ਸਿੱਕੇ ਨੂੰ ਸੰਸਦ ਦੇ ਅਜਾਇਬਘਰ ਵਿਖੇ ਸਥਾਪਿਤ ਕਰਨ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਮਸਲਾ ਅਗਲੀ ਪ੍ਰਵਾਨਗੀ ਲਈ ਸੰਸਦੀ ਕਮੇਟੀ ਕੋਲ ਭੇਜਣ ਦੀ ਸੰਸਦ ਪ੍ਰਸ਼ਾਸਨ ਨੂੰ ਹਦਾਇਤ ਦਿਤੀ ਹੈ। ਜੀ.ਕੇ. ਨੇ ਕਿਹਾ ਕਿ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੁਮਾਇੰਦਗੀ ਦੇ ਪ੍ਰਤੀਕ ਸੰਸਦ ਭਵਨ ਵਿਚ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਸਾਂਭ ਸੰਭਾਲ ਕੇ ਕਾਇਮ ਕਰਨ ਨਾਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਜਿਥੇ ਇਤਿਹਾਸਿਕ ਮਾਨਤਾ ਪ੍ਰਾਪਤ ਹੋਵੇਗੀ ਉਥੇ ਹੀ ਸਿੱਖ ਕੌਮ ਨੂੰ ਵੀ ਮਾਣ ਮਹਿਸੂਸ ਹੋਵੇਗਾ।ਜੀ.ਕੇ ਨੇ ਸਾਰੀ ਸਿਆਸੀ ਪਾਰਟੀਆਂ ਦੇੇ ਸਿੱਖ ਸਾਂਸਦਾ ਨੂੰ ਇਸ ਮਸਲੇ ਤੇ ਕੌਮ ਦੀ ਆਵਾ। ਬੁਲੰਦ ਕਰਨ ਦਾ ਵੀ ਸੱਦਾ ਦਿਤਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply