Monday, July 8, 2024

’ਸੁਚਜੀ, ਕੁਚਜੀ ਅਤੇ ਗੁਣਵੰਤੀ’ ਬਾਣੀ ਦੀ ਕਥਾ ਅਰੰਭਤਾ ਬੁੱਧਵਾਰ ਤੋਂ

ਨਵੀਂ ਦਿੱਲੀ, 12 ਅਗਸਤ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਗੁਰੂ ਘਰ ਦੇ ਸੇਵਕਾਂ, ਪੀਰਾਂ-ਫਕੀਰਾਂ ਅਤੇ ਭਗਤਾਂ ਆਦਿ ਵਲੋਂ ਰਚੀਆਂ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਹੋਈ ਲੜੀ ਨੂੰ ਅਗੇ ਤੋਰਦਿਆਂ ਬੁੱਧਵਾਰ 17 ਤੋਂ 20 ਅਗਸਤ ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਗਿਆਨੀ ਸਾਹਿਬ ਸਿੰਘ ਮਾਰਕੰਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਸੁਚਜੀ, ਕੁਚਜੀ ਅਤੇ ਗੁਣਵੰਤੀ’ ਬਾਣੀ ਦੀ ਭਾਵ ਅਰਥਾਂ ਸਹਿਤ ਵਿਆਖਿਆ ਕਰਦਿਆਂ ਕੱਥਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇੱਸ ਕਥਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹਮੇਸ਼ਾਂ ਵਾਂਗ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾਈਮ ਟੀਵੀ ‘ਤੇ ਹੋਵੇਗਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply