Monday, July 8, 2024

’ਆਪਣੀ ਫੌਜ ਨੂੰ ਜਾਣੋ’ ਪ੍ਰਦਰਸ਼ਨੀ ਤੇ ਮੇਲਾ ਰਿਹਾ ਲੋਕਾਂ ਦੀ ਖਿੱਚ ਦਾ ਕੇਂਦਰ

PPN1408201605

ਬਠਿੰਡਾ, 14 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਫੌਜ ਦੀ ਚੇਤਕ ਕੋਰ ਨੇ 70ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ‘ਆਪਣੀ ਫੌਜ ਨੂੰ ਜਾਣੋ’ ਪ੍ਰੋਗਰਾਮ ਤਹਿਤ ਸਥਾਨਕ ਆਰਮੀ ਗਰਾਊਂਡ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਫੌਜੀ ਬੈਂਡ ਵਲੋਂ ਆਕਰਸ਼ਕ ਪੇਸ਼ਕਾਰੀ ਕੀਤੀ ਗਈ। ਆਪਣੀ ਫੌਜ ਨੂੰ ਜਾਣੋ ਪ੍ਰੋਗਰਾਮ ਤਹਿਤ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਮੇਲੇ ਦਾ ਉਦਘਾਟਨ ਬ੍ਰਿਗੇਡੀਅਰ ਐਸ.ਆਈ.ਡੀ ਚੁਨ੍ਹਾ, ਕਾਰਜ਼ਕਾਰੀ ਸਟੇਸ਼ਨ ਕਮਾਂਡਰ ਬਠਿੰਡਾ ਮਿਲਟਰੀ ਸਟੇਸ਼ਨ ਨੇ ਕੀਤੀ। ਮੇਲੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਅਤੇ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮੇਲੇ ਵਿਚ ਹਿੱਸਾ ਲਿਆ। ਫੌਜ ਵਲੋਂ ਲਾਈ ਵੱਖ-ਵੱਖ ਹਥਿਆਰਾਂ ਦੀ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸਕੂਲੀ ਬੱਚਿਆਂ ਨੇ ਫੌਜ ਦੇ ਕਰਤਵਾਂ ਨੂੰ ਪੇਸ਼ ਕਰਦੀਆਂ ਤਸਵੀਰਾਂ ਨੂੰ ਬੜੇ ਗਹੁ ਨਾਲ ਦੇਖਦਿਆਂ ਫੌਜੀ ਅਫ਼ਸਰਾਂ ਤੋਂ ਜਾਣਕਾਰੀ ਵੀ ਹਾਸਲ ਕੀਤੀ। ਮੇਲੇ ਵਿਖੇ ਫ਼ੌਜ ਦੇ ਟੈਂਕ, ਤੋਪਾਂ, ਬੰਦੂਕਾਂ, ਪੁਲ, ਸੰਚਾਰ ਜੰਤਰ, ਗੋਲਾ ਬਾਰੂਦ ਅਤੇ ਹੋਰ ਉਪਕਰਨ ਲੋਕਾਂ ਵਲੋਂ ਬੜੇ ਉਤਸ਼ਾਹ ਨਾਲ ਦੇਖੇ ਗਏ।ਇਸ ਮੌਕੇ ਅਧਿਕਾਰੀਆਂ ਨੇ ਸਕੂਲੀ ਬੱਚਿਆਂ ਨੂੰ ਫੌਜ ਵਲੋਂ ਵੱਖ-ਵੱਖ ਮੌਕਿਆਂ ‘ਤੇ ਕੀਤੇ ਜਾਣ ਵਾਲੇ ਕਰਤਵਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਕੈਰੀਅਰ ਵਜੋਂ ਫੌਜ ਦੀ ਨੌਕਰੀ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਫੌਜੀ ਬੈਂਡ ਦੀਆਂ ਵੱਖ-ਵੱਖ ਧੁਨਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply