Friday, July 5, 2024

ਸਾਬਕਾ ਸੈਨਿਕਾਂ ਲਈ ਪੈਨਸ਼ਨ ਅਦਾਲਤ 26 ਤੇ 27 ਨੂੰ

ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ ਸੱਗੂ)- ਰੱਖਿਆ ਵਿਤਰਣ ਅਕਾਊਂਟ ਕੰਟਰੋਲਰ ਜਨਰਲ, ਨਵੀਂ ਦਿੱਲੀ ਵੱਲੋਂ ‘ਹੇਯਡ ਆਡੀਟੋਰੀਅਮ’ ਓਲਡ ਅੰਮ੍ਰਿਤਸਰ ਕੈਂਟ ਵਿਖੇ 26 ਅਤੇ 27 ਅਗਸਤ ਨੂੰ 142ਵੀਂ ਰੱਖਿਆ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ ਜਿਸ ਵਿਚ ਅੰਮ੍ਰਿਤਸਰ ਅਤੇ ਲਾਗਲੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕ ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਰੱਖਿਆ ਪੈਨਸ਼ਨ ਵਿਤਰਣ ਅਫ਼ਸਰ ਅੰਮ੍ਰਿਤਸਰ ਸ੍ਰੀ ਸੰਤੋਖ ਰਾਜ ਨੇ ਦੱਸਿਆ ਕਿ ਕੰਟਰੋਲਰ ਆਫ ਡਿਫੈਂਸ ਅਕਾਊਂਟਸ, ਮੇਰਟ ਸ੍ਰੀ ਕੰਵਲਦੀਪ ਸਿੰਘ ਦੀ ਦੇਖ-ਰੇਖ ਹੇਠ ਲਗਾਈ ਜਾ ਰਹੀ ਇਸ ਦੋ ਦਿਨਾ ਅਦਾਲਤ ਦਾ ਉਦਘਾਟਨ ਕੰਟਰੋਲਰ ਜਨਰਲ ਆਫ ਡਿਫੈਂਸ ਅਕਾਊਂਟਸ, ਨਵੀਂ ਦਿੱਲੀ ਸ੍ਰੀ ਐਸ. ਕੇ ਕੋਹਲੀ 26 ਅਗਸਤ ਨੂੰ ਸਵੇਰੇ 10 ਵਜੇ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਾਰੀਆਂ ਸ਼ਿਕਾਇਤਾਂ ਦੀ ਸੁਣਵਾਈ ਪੈਨਸ਼ਨਰਾਂ ਦੇ ਸਾਹਮਣੇ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply