Saturday, July 27, 2024

ਮੁਫ਼ਤ ਦੁੱਧ ਪਰਖ ਕੈਂਪ ਗਨੇਸ਼ਾ ਬਸਤੀ ਵਿਖੇ ਲਗਾਇਆ

PPN260503
ਬਠਿੰਡਾ, 26  ਮਈ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਗਨੇਸ਼ਾ ਬਸਤੀ, ਬਠਿੰਡਾ ਵਿਖੇ ਮੁਫ਼ਤ ਦੂੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਪ ਦਾ ਮਨੋਰਥ ਘਰਾਂ ਵਿਚ ਵਰਤੇ ਜਾਂਦੇ ਦੁੱਧ ਦੀ ਗੁਣਵੰਨਤਾ ਦੀ ਪਰਖ ਕਰਕੇ ਖਪਤਕਾਰਾਂ ਨੂੰ ਮੌਕੇ ਤੇ ਹੀ ਸੂਚਨਾਂ ਦੇਣਾ ਹੁੰਦਾ ਹੈ ਤਾਂ ਕਿ ਘਰਾਂ ਵਿਚ ਵਰਤਿਆ ਜਾ ਰਿਹਾ ਦੁੱਧ ਕਿਸ ਕੁਆਲਟੀ ਦਾ ਹੈ। ਇਸ ਯੋਜਨਾਂ ਤਹਿਤ ਅੱਜ ਗਨੇਸ਼ਾ ਬਸਤੀ ਬਠਿੰਡਾ ਵਿਖੇ ਇਸ ਕੈਂਪ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ 27 ਸੈਂਪਲ ਟੈਸਟ ਕੀਤੇ ਗਏ। ਇਨਾਂ੍ਹ ਵਿਚੋ 7 ਸੈਂਪਲ ਪਾਣੀ ਦੀ ਵਧੇਰੇ ਮਾਤਰਾ ਵਾਲੇ ਪਾਏ ਗਏ ਪਰੰਤੂ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਇਸੇ ਤਰਾਂ ਸਾਰੇ ਸੈਂਪਲਾਂ ਦੀ ਗੁਣਵੰਨਤਾ ਸਬੰਧੀ ਰਿਪੋਰਟ ਮੌਕੇ ਤੇ ਹੀ ਖਪਤਕਾਰਾਂ ਨੂੰ ਦਿੱਤੀ ਗਈ ਅਤੇ ਖਪਤਕਾਰਾਂ ਨੂੰ ਦੁੱਧ ਦੀ ਗੁਣਵੰਨਤਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਡੇਅਰ ਵਿਕਾਸ ਵਿਭਾਗ,ਬਠਿੰਡਾ ਦੇ  ਇੰਸਪੈਕਟਰ-ੀ ਦੇਵ ਰਾਜ ਅਤੇ ਇੰਸਪੈਕਟਰ-ੀ  ਗੁਰਜੰਟ ਸਿੰਘ ਵਲੋਂ ਦੱਸਿਆ ਗਿਆ ਕਿ ਗਰਮੀਆਂ ਦੇ ਦਿਨਾਂ ਵਿਚ ਦੁੱਧ ਦੀ ਘਾਟ ਕਾਰਨ ਗਲਤ  ਅਨਸਰ ਅਕਸਰ ਹੀ ਮਿਲਾਵਟ ਸੁਰੂ ਕਰ ਦਿੰਦੇ ਹਨ। ਇਸ ਲਈ ਅਜਿਹੇ ਕੈਂਪਾਂ ਨੂੰ ਆਯੋਜਿਤ ਕਰਕੇ ਖਪਤਕਾਰਾਂ ਨੂੰ ਦੁੱਧ ਦੀ ਗੁਣਵੰਨਤਾ ਅਤੇ ਮਿਲਾਵਟ ਚੈਕ ਕਰਵਾਉਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਉਨਾਂ ਦੱਸਿਆ  ਕਿ ਅੱਗੇ ਹੋਰ ਵੀ  ਅਜਿਹੇ ਕੈਂਪ ਲਕਾਏ ਜਾਣਗੇ। ਖਪਤਕਾਰ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸੈਂਪਲ ਟੈਸਟ ਕਰਵਾਕੇ ਲਾਭ ਉਠਾਉਣ। ਇਸ ਕੈਪ ਵਿਚ ਗੁਰਵਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਅਤੇ ਗਰਿਮਾ ਜੈਨ ਡੇਅਰੀ ਫੀਲਡ ਸਹਾਇਕ  ਮੌਕੇ ਤੇ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply