Monday, July 8, 2024

ਆਪ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਹਲਕਾ ਅਟਾਰੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਸਰਹੱਦੀ ਪਿੰਡ ਧਨੋਏ ਕਲਾਂ ਅਤੇ ਨਾਲ ਲਗਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਮੁਸ਼ਕਲਾਂ ਸੁਣੀਆਂ।ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਬਹਾਦੁਰੀ ਦੀ ਸ਼ੰਲਾਘਾ ਕਰਦਿਆਂ ਹੋਇਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਪਾਕਿਸਤਾਨ ਨਾਲ ਲੜੀਆਂ ਲੜਾਇਆਂ ਹੋਣ ਜਾਂ ਅੱਤਵਾਦ ਦਾ ਸਮਾਂ, ਅੰਤਰਾਸ਼ਟਰੀ ਬਾਰਡਰ ਦੇ ਕੰਢੇ ਤੇ ਰਹਿ ਰਹੇ।ਇੰਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਭਾਰਤ ਉਪਰ ਹੋਏ ਹਮਲੇ ਨੂੰ ਆਪਣੇ ਉਪਰ ਹੰਡਾਇਆ ਹੈ ਅਤੇ ਬੇਮਿਸਾਲ ਦਲੇਰੀ ਨਾਲ ਦੁਸ਼ਮਨ ਦਾ ਟਾਕਰਾ ਕਰਨ ਲਈ ਭਾਰਤੀ ਫ਼ੌਜ ਦਾ ਸਾਥ ਦਿੱਤਾ ਹੈ। ਹੁਣ ਵੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਨੂੰ ਸਿਰ ਮੱਥੇ ਲਿਆ ਹੈ ਅਤੇ ਆਪਣੇ ਘਰ ਬਾਰ, ਮਾਲ-ਡਗਰ ਅਤੇ ਪੱਕੀਆਂ ਹੋਇਆਂ ਫ਼ਸਲਾਂ ਛੱਡ ਕੇ ਜਾਣ ਲਈ ਤਿਆਰ ਹੋ ਗਏ ਹਨ। ਪਰ ਤ੍ਰਾਸਦੀ ਇਹ ਹੈ ਕਿ ਇਨ੍ਹੀ ਕੁਰਬਾਨੀ ਕਰਨ ਦੇ  ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਪ੍ਰਤੀ ਗੰਭੀਰ ਨਹੀਂ ਹੈ। ਸz. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਵਿਸ਼ੇਸ਼ ਤੋਰ ਤੇ ਸਰਹੱਦੀ ਲੋਕਾਂ ਦਾ ਧਿਆਨ ਰਖਣਾ ਚਾਹੀਦਾ ਹੈ ਅਤੇ ਬਾਕੀ ਨਾਗਰਿਕਾਂ ਨਾਲੋ ਜ਼ਿਆਦਾ ਉਹਨਾਂ ਦੀ ਪਹਿਲ ਦੇ ਅਧਾਰ ਤੇ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਆਮ ਆਦਮੀ ਪਾਰਟੀ ਸਰਹੱਦ ਤੇ ਵੱਸ ਰਹੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਿਜ਼ਰਤ ਕਰ ਰਹੇ ਲੋਕਾਂ ਨੂੰ ਮੁੱਢਲਿਆਂ ਸਹਾਇਤਾਂ ਦੇਣ ਤੋਂ ਇਲਾਵਾਂ ਉਹਨਾਂ ਦੇ ਘਰਾਂ, ਮਾਲ-ਡਗਰ ਅਤੇ ਫ਼ਸਲਾਂ ਦੀ ਰਾਖੀ ਕਰਨ ਅਤੇ ਨੁਕਸਾਨ ਹੋਣ ਦੀ ਸੂਰਤ ਵਿੱਚ ਬਣਦਾ ਮੁਆਵਜ਼ਾ ਸਮੇਂ ਸਿਰ ਦੇਣ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਜੋਨ ਇੰਚਾਰਜ਼ ਅਤੇ ਹਲਕਾ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਤੋਂ ਇਲਾਵਾਂ ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਸੀਨੀਅਰ ਆਗੂ ਕੁਲਦੀਪ ਧਾਲੀਵਾਲ, ਅੰਮ੍ਰਿਤਸਰ ਜੋਲੀਗਲ ਸੈਲ ਦੇ ਇੰਚਾਰਜ਼ ਪਰਮਿੰਦਰ ਸਿੰਘ ਸੇਠੀ, ਐਸ.ਸੀ. ਵਿੰਗ ਦੇ ਜੋਇੰਚਾਰਜ਼ ਹਰਭਜਨ ਸਿੰਘ ਲਾਭ, ਜਸਪ੍ਰੀਤ ਬੱਲ, ਸੁਰੇਸ਼ ਸ਼ਰਮਾ, ਮਾਣ ਜਠੋਲ, ਪਰਮਜੀਤ ਸਿੰਘ, ਅਮੋਲਕ ਸਿੰਘ ਅਤੇ ਅਮਰਪ੍ਰੀਤ ਸਿੰਘ ਅਤੇ ਹੋਰ ਵਲੰਟੀਅਰ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply