Wednesday, July 3, 2024

ਪਿੰਡ ਬੁਗਰਾ ਵਿਖੇ ਨਵ-ਜਨਮੀਆਂ ਧੀਆਂ ਦੀ ਚੌਥੀ ਲੋਹੜੀ ਮਨਾਈ

ppn0701201701
ਧੂਰੀ, 7 ਜਨਵਰੀ (ਪ੍ਰਵੀਨ ਗਰਗ) – ਨੇੜਲੇ ਪਿੰਡ ਬੁਗਰਾ ਵਿਖੇ ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਰਜਿ. ਬੁਗਰਾ ਵੱਲੋਂ ਨਵ-ਜਨਮੀਆਂ ਧੀਂਆਂ ਦੀ ਚੌਥੀ ਲੋਹੜੀ ਬੜੀ ਧੁਮ ਧਾਮ ਨਾਲ ਮਨਾਈ ਗਈ।ਬਾਬਾ ਰਾਮ ਗਿਰ ਜੀ ਹਸਨਪੁਰ ਵਾਲੇ ਅਤੇ ਬਾਬਾ ਪੂਰਨ ਦਾਸ ਜੀ ਸੁਲਤਾਨਪੁਰ ਵਾਲੇ ਧੀਂਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ।ਉਹਨਾਂ ਧੀਂਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿੰਦਗੀ ਦਾ ਕੋਈ ਅਜਿਹਾ ਖੇਤਰ ਨਹੀਂ, ਜਿਸ ਵਿੱਚ ਲੜਕੀਆਂ ਨੇ ਮੱਲਾਂ ਨਾ ਮਾਰੀਆਂ ਹੋਣ।ਉਹਨਾਂ ਭਰੁਣ ਹੱਤਿਆ ਤੇ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਮਿਟਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੀਆਂ ਆਪਣੇ ਨਾਲ ਆਪਣਾ ਭਾਗ ਖੁਦ ਲਿਖਾ ਕੇ ਜਨਮ ਲੈਂਦੀਆਂ ਹਨ।ਉਨਾਂ ਨੇ ਧੀਆਂ ਨੂੰ ਉਚੇਰੀ ਵਿੱਦਿਆ ਦੇਣ ਦੇ ਨਾਲ-2 ਸਮਾਜ ਵਿੱਚ ਵਿਚਰਣ ਦੇ ਮੌਕੇ ਦੇਣ ਦਾ ਸੁਨੇਹਾ ਵੀ ਦਿੱਤਾ।ਇਸ ਸਮਾਗਮ ਵਿੱਚ ਧੂਰੀ ਦੇ ਉੱਘੇ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ, ਏ.ਪੀ ਸੋਲਵੈਕਸ ਡਾਇਰੈਕਟਰ ਪ੍ਰਸ਼ੋਤਮ ਦਾਸ ਗਰਗ, ਭੀਮ ਸਿੰਗਲਾ, ਟਰਾਈਡੈਂਟ ਬਰਨਾਲਾ ਤੋਂ ਪਵਨ ਸਿੰਗਲਾ ਅਤੇ ਰੀਤਿਕਾ ਗੁਲਾਟੀ, ਐਫ.ਸੀ.ਆਈ ਦੇ ਪ੍ਰਧਾਨ ਸ਼੍ਰੀ ਐਸ.ਐਸ ਚੱਠਾ, ਅਸ਼ੋਕ ਲੱਖਾ, ਸੇਵਾਮੁਕਤ ਅਧਿਆਪਕ ਸਤੀਸ਼ ਅਰੋੜਾ ਤੋਂ ਇਲਾਵਾ ਸੰਸਥਾਵਾਂ ਦੇ ਕਈ ਮੈਂਬਰ ਵੀ ਵਿਸ਼ੇਸ਼ ਤੌਰ `ਤੇ ਪੁੱਜੇ।ਸਾਰਿਆਂ ਦਾ ਸੰਸਥਾ ਦੇ ਮੁੱਖ ਸੇਵਾਦਾਰ ਨਿੱਕਾ ਸਿੰਘ, ਰਾਜ ਕੁਮਾਰ ਮੀਤ ਪ੍ਰਧਾਨ, ਨਵਿੰਦਰ ਗਿੱਲ ਹਸਨਪੁਰ ਸੋਸਾ. ਸਰਪ੍ਰਸਤ ਆਦਿ ਵੱਲੋਂ ਸਵਾਗਤ ਕੀਤਾ ਗਿਆ।ਮੰਚ ਸੰਚਾਲਨ ਕਰਦਿਆਂ ਸੇਵਾਮੁਕਤ ਡੀ.ਪੀ.ਆਰ.ਓ ਮਨਜੀਤ ਸਿੰਘ ਬਖਸ਼ੀ ਵੱਲੋਂ ਮਾਤਾ ਅਜਮੇਰ ਕੌਰ ਕੰਨਿਆ ਬਚਾਉ ਸੋਸਾਇਟੀ ਦੇ ਪਿਛਲੇ 4 ਸਾਲਾਂ ਤੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਇਸ ਸੋਸਾਇਟੀ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।ਸਮਾਗਮ ਵਿੱਚ ਪੁੁੱਜੀਆਂ ਨਵ-ਜਨਮੀਆਂ ਧੀਆਂ ਅਤੇ ਹੋਰ ਹਾਜ਼ਰ ਲੜਕੀਆਂ ਨੂੰ ਗਰਮ ਕੱਪੜੇ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਟਰਾਈਡੈਟ ਵੱਲੋਂ ਪੁੱਜੀਆਂ ਬੱਚੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਤੋਲੀਏ ਆਦਿ ਦਿੱਤੇ ਗਏ। ਭਾਰੀ ਧੁੰਦ ਅਤੇ ਠੰਡ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਤਾਰ ਵਰਤਾਇਆ ਗਿਆ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply