Saturday, July 27, 2024

ਮਲੇਰੀਆ ਜਾਗਰੁਕਤਾ ਕੈਂਪ ਲਗਾਇਆ

PPN020705
ਫਾਜਿਲਕਾ, 2  ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਐਚ ਸੀ ਡੱਬ ਵਾਲਾ ਕਲਾਂ ਦੇ ਐਸ ਐਮ ਉ ਡਾ. ਰਜੇਸ਼ ਸ਼ਰਮਾ  ਦੀ ਦੇਖ ਰੇਖ ਹੇਠ ਪਿੰਡ ਟਾਹਲੀ ਵਾਲਾ ਬੋਦਲਾ  ਵਿਖੇ ਡਾ. ਮਿਸਜ ਸ਼ਾਈਨਾ ਕਟਾਰੀਆ ਅਗਵਾਈ ਵਿੱਚ ਮਲੇਰੀਆ ਜਾਗਰੁਰਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਲੋਕਾਂ ਨੂੰ ਮਲੇਰੀਆ ਬਿਮਾਰੀ ਫੈਲਣ ਅਤੇ ਇਸ ਬਿਮਾਰੀ ਤੋਂ ਬਚਣ ਦੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਗੰਦਾ ਪਾਣੀ ਖੜਾ ਨਾਂ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਨਾ ਪੇਦਾ ਹੋ ਸਕਣ । ਮੱਛਰਾਂ ਤੋਂ ਬਚਣ ਲਈ ਸਾਨੂੰ ਹਮੇਸ਼ਾ ਪੁਰੀਆਂ ਬਾਹਾਂ ਦੇ ਕੱਪੜੇ ਪਾਉਣੇ ਅਤੇ ਮੱਛਰਦਾਨੀਆ ਲਾਉਣੀਆਂ ਤੇ ਬਰਸਾਤ ਦੇ ਦਿਨਾ ਚ ਪਾਣੀ ਵਾਲੀਆਂ ਟੈਂਕੀਆਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਅਤੇ ਖਾਲੀ ਗਮਲੇ ਤੇ ਘਰਾਂ ਦੀਆਂ ਛੱਤਾਂ ਤੇ ਪਏ ਟਾਇਰਾਂ ਆਦਿ ਚ ਬਰਸਾਤ ਦਾ ਪਾਣੀ ਖੜਾ ਨਹੀ ਹੋਣ ਦੇਣਾ ਚਾਹੀਦਾ ਹੈ। ਬੁਖਾਰ ਹੋਣ ਦੀ ਸੁਰਤ ਚ ਸਾਨੂੰ ਨੇੜਲੇ ਸੱਬ ਸੈਂਟਰਾਂ ਚ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ। ਇਸ ਕੈਂਪ ਚ ਹੈਲਥਵਰਕਰ ਪ੍ਰੇਮ ਕੁਮਾਰ ਬੁਖਾਰ ਦੇ ਮਰੀਜਾਂ ਦੇ ਖੂਨ ਦੀ ਜਾਂਚ ਲਈ ਸਲਾਈਡਾ ਬਣਾਈਆਂ ਗਈਆਂ। ਇਸ ਮੋਕੇ ਸੁਰਿੰਦਰ ਕੋਰ ਮਲਟੀਪਰਪਜ ਹੈਲਥ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਪਿੰਡ ਦੇ ਲੋਕ ਹਾਜਰ ਸਨ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply