Wednesday, May 22, 2024

ਯਾਦਗਾਰੀ ਹੋ ਨਿਬੜਿਆ `ਮੇਲਾ ਤੀਆਂ ਦਾ`

PPN1108201802ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੇਲਾ ਤੀਆਂ ਦਾ’’ ਡਰੀਮਲੈਂਡ ਫਾਰਮ ਬੁਲਾਡੇਵਾਲਾ ਵਿਖੇ ਮਨਜੀਤ ਸਿੰਘ ਸਾਬਕਾ ਸਰਪੰਚ ਬੁਲਾਡੇਵਾਲਾ, ਰਾਜ ਵਰਮਾ, ਬਲਵਿੰਦਰ ਗਿੱਲ, ਗੁਰਭਜਨ ਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ।ਮੁੱਖ ਮਹਿਮਾਨ ਏ.ਡੀ.ਸੀ ਸਾਕਸ਼ੀ ਸਾਹਨੀ ਸਨ ਜਦਕਿ ਟਹਿਲ ਸਿੰਘ ਸੰਧੂ, ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ, ਸੁਰਜੀਤ ਕੌਰ ਬੀਡੀਪੀਓ ਅਤੇ ਗੁਰਦੇਵ ਸਿੰਘ ਗਰੇਵਾਲ ਵਿਸ਼ੇਸ਼ ਤੌਰ `ਤੇ ਪਹੁੰਚੇ।ਆਸ ਪਾਸ ਦੇ ਪਿੰਡਾਂ ਦੇ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਰਵਾਇਤੀ ਪਹਿਰਾਵੇ ਵਿੱਚ ਗਿੱਧਾ, ਲੋਕ ਬੋਲੀਆਂ, ਦੋਹੇ, ਸ਼ਿਠਣੀਆਂ ਰਾਹੀਂ ਭਾਗ ਲਿਆ। ਇਸ ਦੌਰਾਨ ਬੱਚਿਆਂ ਨੇ ਊਠ ਅਤੇ ਰੱਥ ਦੀ ਸਵਾਰੀ ਦਾ ਆਨੰਦ ਮਾਣਿਆ। ਮੇਲਾ ਤੀਆਂ ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ, ਔਰਤਾਂ ਨੂੰ ਏ.ਡੀਸ.ੀ ਸਾਕਸ਼ੀ ਸਾਹਨੀ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਬੁਲਾਡੇਵਾਲਾ ਪਿੰਡ ਦੀਆਂ ਔਰਤਾਂ ਵੱਲੋਂ ਗੁਲਗੁਲਿਆਂ ਦਾ ਲੰਗਰ ਖੂਬ ਵਰਤਾਇਆ ਗਿਆ।
ਮੁੱਖ ਮਹਿਮਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਭਾਵੇਂ ਮੈਂ ਦਿੱਲੀ ਦੀ ਜੰਮਪਲ ਹੈ, ਪਰ ਅੱਜ ਇਸ ਮੇਲੇ ਵਿੱਚ ਆ ਕੇ ਅਲੋਪ ਹੋ ਰਿਹਾ ਜੋ ਪੰਜਾਬੀ ਸੱਭਿਆਚਾਰ ਤੀਆਂ ਦਾ ਤਿਉਹਾਰ ਵਿੱਚ ਸਕੂਲੀ ਵਿਦਿਆਰਥੀਆਂ, ਪੇਂਡੂ ਮੁਟਿਆਰਾਂ ਅਤੇ ਬਜੁਰਗ ਔਰਤਾਂ ਨੇ ਗਿੱਧਾ, ਜਾਗੋ, ਦੋਹੇ, ਗੀਤ, ਬੋਲੀਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਹੈ, ਉਸ ਨੂੰ ਦੇਖ ਕੇ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ। ਉਹਨਾਂ ਕਿਹਾ ਕਿ ਅਜਿਹੇ ਮੇਲੇ ਲਾੱਗਣੇ ਚਾਹੀਦੇ ਹਨ ਤਾਂ ਜੋ ਆਪਣੇ ਸੱਭਿਆਚਾਰ ਨਾਲ ਜੁੜੇ ਰਹੀਏ। ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਖਾਲਸਾ ਅਤੇ ਪਿੰਡ ਦੀਆਂ ਲੜਕੀਆਂ ਵੱਲੋਂ ਨਸ਼ਿਆਂ ਖਿਲਾਫ ਕੱਢੀ ਗਈ ਜਾਗੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।
 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply