Monday, May 13, 2024

ਮੇਰੀ ਕਲ਼ਮ

ਮੈਂ ਕੋਈ ਖਾਸ ਐਡਾ ਵੀ ਲਿਖਾਰੀ ਨਹੀਂ ਹਾਂ
ਕਿ ਮੇਰੇ ਹਰ ਸ਼ਬਦ ‘ਤੇ ਵਾਹ ਵਾਹ ਹੋ ਜਾਵੇ।

ਐਨਾ ਵੀ ਸਤਿਕਾਰ ਨਾ ਦੇਈ ਮੇਰੇ ਅਜੀਜ਼
ਕਿ ਕਲਮ ਮੇਰੀ ਫਰਜ਼ ਭੁੱਲ ਬੇਪਰਵਾਹ ਹੋ ਜਾਵੇ।

ਜੋ ਵੀ ਲਿਖਾਂ ਸੱਚ ਲਿਖਾਂ ਏਨਾ ਹੀ ਸਕੂਨ ਬਹੁਤ ਏ
ਮੇਰੇ ਖੂਨ ਦਾ ਹਰ ਕਤਰਾ ਛਿਆਹੀ ਦੀ ਜਗ੍ਹਾ ਹੋ ਜਾਵੇ।

ਬੜੇ ਸੁਨੇਹੇ ਮਿਲਦੇ ਨੇ ਹੌਸਲਾ ਅਫਜ਼ਾਈ ਦੇ
ਕੁੱਝ ਕੁੜੱਤਣ ਬੋਲ ਨੇ ਕਿ ਤੈਨੂੰ ਸਜ਼ਾ ਹੋ ਜਾਵੇ।

ਕਿਰਪਾਨਾਂ ਤੋਂ ਤਿੱਖੇ ਵਾਰ ਨੇ ਕਲਮਾਂ ਦੇ
ਜੇਕਰ ਕਲ਼ਮ ਨੂੰ ਸੱਚ ਦੀ ਰਜ਼ਾ ਹੋ ਜਾਵੇ।

ਸੱਜਣਾਂ ਦੇ ਦਿੱਤੇ ਫੁੱਲ ਵੀ ਜਾਪਣ ਕੰਡੇ
ਜਦ ਦਿਲ ਦਾ ਮਹਿਰਮ ਹੀ ਬੇਵਫਾ ਹੋ ਜਾਵੇ।

ਦਿਲ ਦੇ ਚਾਅ ਸੰਧੂਆ ਕੌਡੀਆਂ ਦੇ ਭਾਅ ਵਿਕਦੇ
ਜਦ ਟੁੱਟੇ ਸੁਪਨਿਆਂ ਦੀ ਮੁਰਝਾਏ ਫੁੱਲ ਜਿਹੀ ਦਸ਼ਾ ਹੋ ਜਾਵੇ।22012021


ਬਲਤੇਜ ਸੰਧੂ ਬੁਰਜ਼ ਲੱਧਾ
ਜਿਲ੍ਹਾ ਬਠਿੰਡਾ
ਮੋ – 9465818158

Check Also

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ …