Tuesday, April 30, 2024

ਗਿਆਨ-ਵਿਗਿਆਨ ਮੇਲੇ ‘ਚ ਬਾਲ ਵਰਗ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਗਿਆਨ-ਵਿਗਿਆਨ ਮੇਲੇ ਵਿੱਚ ਕੀਤਾ ਪ੍ਰਵੇਸ਼

ਭੀਖੀ, 30 ਅਕਤੂਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਨਾਭਾ ਵਿਖੇ ਉਤਰ-ਖੇਤਰ ਪੱਧਰੀ ਵਿਗਿਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਵਧੀਆ ਪ੍ਰਦਰਸ਼ਨ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਤਿੰਨ ਦਿਨਾਂ ਇਸ ਵਿਗਿਆਨ ਮੇਲੇ ਵਿੱਚ ਬਾਲ ਵਰਗ ਦੀ ਟੀਮ ਨੇ ਪ੍ਰਸ਼ਨਮੰਚ ਵਿੱਚ ਅਨੰਨਿਆ, ਹੇਜ਼ਲ ਅਤੇ ਰੌਕਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ‘ਤੇ ਭੋਪਾਲ ਵਿਖੇ ਹੋਣ ਵਾਲੇ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ।ਇਸੇ ਤਰ੍ਹਾਂ ਸ਼ਿਸ਼ੂ ਵਰਗ ਨੇ ਨਵਚਾਰਿਤ ਪ੍ਰਦਰਸ਼ਨੀ, ਜਲ-ਸ਼ੁੱਧੀਕਰਨ ਅਤੇ ਕਿਸ਼ੋਰ ਵਰਗ ਵਿੱਚ ਧੁਨੀਆਂ ਅਤੇ ਪ੍ਰਕਾਸ਼ ਦੇ ਸਪੈਕਟ੍ਰਮ ‘ਤੇ ਆਧਾਰਿਤ ਪ੍ਰਦਰਸ਼ਨੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਵੈਦਿਕ ਗਣਿਤ ਵਿੱਚ ਕਿਸ਼ੋਰ ਵਰਗ ਨੇ ਨਵਚਾਰਿਤ ਪ੍ਰਦਰਸ਼ਨੀ ‘ਚ ਦੂਸਰਾ ਅਤੇ ਤਰੁਣ ਵਰਗ ਵਿੱਚ ਨਵਚਾਰਿਤ ਪ੍ਰਦਰਸ਼ਨੀ ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਪ੍ਰਾਰਥਨਾ ਸਭਾ ਵਿੱਚ ਸਨਮਾਨਿਤ ਕੀਤਾ ਗਿਆ ।
ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਪਹਿਲਾ ਸਥਾਨ ਪ੍ਰਪਤ ਕਰਨ ਵਾਲੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ) – “ਅੰਤਰਰਾਸ਼ਟਰੀ ਨਾਚ ਦਿਵਸ“ `ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ …