Monday, July 8, 2024

ਸੁਨਾਮ ਦੇ ਸਬ ਡਵੀਜ਼ਨਲ ਜੱਜ ਦੇ ਭਰਾ ਵੀ ਬਣੇ ਜੱਜ, ਬਣਿਆ ਖੁਸ਼ੀ ਦਾ ਮਾਹੌਲ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਸੁਨਾਮ ਵਿਖੇ ਬਤੌਰ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਤਾਇਨਾਤ ਜਸਟਿਸ ਗੁਰਪਿੰਦਰ ਸਿੰਘ ਜੌਹਲ ਦੇ ਛੋਟੇ ਭਰਾ ਹਰਵਿੰਦਰ ਸਿੰਘ ਜੌਹਲ ਨੇ ਦਿੱਲੀ ਹਾਇਰ ਜੁਡੀਸ਼ੀਅਲ ਸਰਵਿਸ 2024 ਦੀ ਪ੍ਰੀਖਿਆ ਪਾਸ ਕਰ ਕੇ ਬਤੌਰ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਐਨ.ਸੀ.ਟੀ ਦਿੱਲੀ ਵਿੱਚ ਸਥਾਨ ਪ੍ਰਾਪਤ ਕੀਤਾ ਹੈ।ਉਹਨਾਂ ਦੀ ਇਸ ਨਿਯੁੱਕਤੀ ਨਾਲ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਜਿਕਰਯੋਗ ਹੈ ਕਿ ਮੋਹਾਲੀ ਨਾਲ ਸਬੰਧਿਤ ਸਾਰਾ ਜੌਹਲ ਪਰਿਵਾਰ ਹੀ ਵਕਾਲਤ ਨਾਲ ਸਬੰਧ ਰੱਖਦਾ ਹੈ। ਜਿਥੇ ਉਹਨਾਂ ਦੇ ਪਿਤਾ ਜੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸੀਨੀਅਰ ਐਡਵੋਕੇਟ ਹਨ, ਉਥੇ ਦੀਆ ਦੋਵੇਂ ਭੈਣਾਂ ਅਤੇ ਉਹਨਾਂ ਦੇ ਪਤੀ ਵੀ ਹਾਈਕੋਰਟ ਵਿੱਚ ਵਕਾਲਤ ਕਰਦੇ ਹਨ।ਉਹਨਾਂ ਦੀ ਧਰਮ ਪਤਨੀ ਵੀ ਸੰਗਰੂਰ ਵਿਖੇ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾਅ ਰਹੇ ਹਨ।ਜਸਟਿਸ ਜੌਹਲ ਦੀ ਨਿਯੁੱਕਤੀ ‘ਤੇ ਜੌਹਲ ਪਰਿਵਾਰ ਨੂੰ ਉਨ੍ਹਾ ਦੇ ਦੋਸਤ ਅਤੇ ਰਿਸ਼ਤੇਦਾਰ ਵਧਾਈਆਂ ਦੇ ਰਹੇ ਹਨ ਅਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …