Wednesday, July 3, 2024

ਨਵ-ਨਿਯੁੱਕਤ ਜੱਜ ਸ੍ਰੀ ਆਸ਼ੀਸ਼ ਗਰੋਵਰ ਦਾ ਸਹਾਰਾ ਫਾਊਂਡੇਸ਼ਨ ਨੇ ਕੀਤਾ ਸਨਮਾਨ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਪ੍ਰਤਾਪ ਨਗਰ ਦੇ ਨਿਵਾਸੀ ਆਸ਼ੀਸ਼ ਗਰੋਵਰ ਦੇ ਖੱਪਤਕਾਰ ਕੋਰਟ ਬਰਨਾਲਾ ਵਿੱਚ ਬਤੌਰ ਜੱਜ ਕਮ ਪ੍ਰਧਾਨ ਵਜੋਂ ਨਿਯੁੱਕਤ ਹੋਣ ‘ਤੇ ਸਹਾਰਾ ਫਾਊਂਡੇਸ਼ਨ ਵਲੋਂ ਸਥਾਨਕ ਸਹਾਰਾ ਸਿਲਾਈ ਕੇਂਦਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਸਰਬਜੀਤ ਸਿੰਘ ਰੇਖੀ ਚੇਅਰਮੈਨ ਅਸ਼ੋਕ ਕੁਮਾਰ ਦੀ ਅਗਵਾਈ ਮੈਂਬਰਾਂ ਨੇ ਸੈਂਟਰ ਵਿਖੇ ਪਹੁੰਚਣ ਤੇ ਕੇਂਦਰ ਦੀਆਂ ਸਿਖਿਆਰਥਣਾਂ ਵਲੋਂ ਸ੍ਰੀ ਗਰੋਵਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।ਮੈਡਮ ਰੂਹੀ ਜੋਸ਼ੀ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਕੇਂਦਰ ਦੀਆਂ ਵਿਦਿਆਰਥਣਾਂ ਨੂੰ ਖੱਪਤਕਾਰ ਫੋਰਮ ਬਾਰੇ ਜਾਣਕਾਰੀ ਦਿੱਤੀ, ਹਰਪ੍ਰੀਤ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ ਅਤੇ ਸੈਂਟਰ ਇੰਚਾਰਜ਼ ਬਿਮਲਾ ਰਾਣੀ, ਸੰਗੀਤਾ ਨੇ ਬੁੱਕੇ ਭੇਂਟ ਕੀਤੇ, ਜਦੋਂਕਿ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਡਾ. ਸੁਮਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਵੱਖ-ਵੱਖ ਬੁਲਾਰਿਆਂ ਨੇ ਸੁਭਾਸ਼ ਗਰੋਵਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਦੇ ਬੇਟੇ ਆਸ਼ੀਸ਼ ਗਰੋਵਰ ਨੂੰ ਜੱਜ ਨਿਯੁੱਕਤ ਹੋਣ ‘ਤੇ ਸ਼਼ੁਭਕਾਮਨਾਵਾਂ ਦਿੱਤੀਆਂ।ਸ਼੍ਰੀ ਆਸ਼ੀਸ਼ ਗਰੋਵਰ ਨੇ ਸਹਾਰਾ ਫਾਊਂਡੇਸ਼ਨ ਵਲੋਂ ਸਨਮਾਨ ਦੇਣ ‘ਤੇ ਆਭਾਰ ਪ੍ਰਗਟ ਕੀਤਾ।ਆਪ ਨੇ ਸਹਾਰਾ ਸਿਲਾਈ ਕੇਂਦਰ ਰਾਹੀਂ ਬੱਚੀਆਂ ਅਤੇ ਬੀਬੀਆਂ ਨੂੰ ਆਪਣੇ ਆਪ ਦੀ ਰੋਜ਼ੀ ਰੋਟੀ ਦੇ ਸਮਰੱਥ ਅਤੇ ਆਤਮ ਨਿਰਭਰ ਬਣਾਉਣ ਦੇ ਇਸ ਸੇਵਾ ਕਾਰਜ਼ ਦੀ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੋਕੇ ਸੁਭਾਸ਼ ਕੁਮਾਰ, ਗੁਰਤੇਜ ਖੇਤਲਾ, ਪੂਰਨ ਚੰਦ ਸ਼ਰਮਾ, ਜਸਪ੍ਰੀਤ ਸਿੰਘ, ਸੰਜੀਵ, ਕਰਨ ਕਥੂਰੀਆ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …