(23 ਮਾਰਚ ਸ਼ਹੀਦੀ ‘ਤੇ)
ਰਮੇਸ਼ ਬੱਗਾ ਚੋਹਲਾ
ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ।
ਪੂਜਣਯੋਗ ਨੇ ਉਨ੍ਹਾਂ ਦੀਆਂ ਥਾਵਾਂ ਜੋ ਸਭ ਕੁੱਝ ਹਰੇ ਦੇਸ਼ ਲਈ।
ਹੋਈ ਦੇਸ਼ ਦੀ ਜਦੋਂ ਵੀ ਬੇਕਦਰੀ,
ਰਹੇ ਗ਼ਦਰ ਮਚਾਉਂਦੇ ਬਾਬੇ ਗ਼ਦਰੀ,
ਰਹੇ ਖਿੜੇ ਮੱਥੇ ਝਲਦੇ ਸਜ਼ਾਵਾਂ ਭੋਰਾ ਵੀ ਡਰੇ ਦੇਸ਼ ਲਈ।
ਧੰਨ———————————।
ਲਿਆ ਬਦਲਾ ਉਧਮ ਸਿੰਘ ਸ਼ੇਰ ਨੇ,
ਭਾਜੀ ਮੋੜ ਦਿੱਤੀ ਸੁਰਮੇ ਦਲੇਰ ਨੇ,
ਭਾਰਤ ਮਾਂ ਦਾ ਬਣੇ ਸਿਰਨਾਵਾਂ ਸਮੁੰਦਰੋਂ ਜਾ ਪਰੇ ਦੇਸ਼ ਲਈ।
ਧੰਨ———————————।
ਨਿੱਕੀ ਉਮਰ ਸਰਾਭਾ ਸ਼ਹੀਦੀ ਪਾ ਗਿਆ,
ਲੇਖੇ ਦੇਸ਼ ਦੇ ਉਹ ਜ਼ਿੰਦਗੀ ਲਗਾ ਗਿਆ,
ਲਾੜੀ ਮੌਤ ਨਾਲ ਲੈਣ ਲਈ ਲਾਵਾਂ ਹੋਏ ਜੋ ਬੇਘਰੇ ਦੇਸ਼ ਲਈ।
ਧੰਨ————————————-।
ਰੱਸਾ ਫਾਂਸੀ ਦਾ ਭਗਤ ਸਿੰਘ ਚੁੰਮਿਆਂ,
ਨਾਮ ਯੋਧੇ ਦਾ ਜਹਾਨ ਵਿੱਚ ਘੁੰਮਿਆਂ,
ਰਾਜਗੁਰੂ, ਸੁਖਦੇਵ ਬਣੇ ਬਾਹਵਾਂ ਫਾਂਸੀਆਂ ‘ਤੇ ਚੜ੍ਹੇ ਦੇਸ਼ ਲਈ।
ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ।
ਹੈਬੋਵਾਲ ਖੁਰਦ (ਲੁਧਿਆਣਾ)
ਮੋਬ: 9463132719