Monday, July 8, 2024

ਪਲੇਸਮੈਂਟ ਲਈ 800 ਦੇ ਕਰੀਬ ਸਰਕਾਰੀ ਆਈ. ਟੀ. ਆਈ ਸਿਖਿਆਰਥੀ ਚੁਣੇ

PPN2312201502ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ,ਅਵਤਾਰ ਸਿੰਘ ਕੈਂਥ)- ਸਥਾਨਕ ਸਰਕਾਰੀ ਆਈ ਟੀ ਆਈ ਵਿਖੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ ਗਿਆ ਜਿਸ ਵਿਚ ਮਾਰੂਤੀ ਸਜੁੂਕੀ ਕੰਪਨੀ ਦੇ ਮਾਨੇਸਰ ਗੁੜਗਾਓ ਇਕਾਈ ਵਲੋਂ ਵੱਖ ਵੱਖ ਕਿੱਤਿਆਂ ਦੇ ਮਾਹਿਰ ਸਿਖਿਆਰਥੀਆਂ ਦੀ ਪਲੇਸਮੈਂਟ ਲਈ ਚੋਣ ਕਰਨ ਲਈ ਟੈਸਟ ਲਿਆ ਗਿਆ। ਸੰਸਥਾ ਦੇ ਪਲੇਸਮੈਂਟ ਅਫ਼ਸਰ ਅਤੇ ਜੀ ਆਈ ਮੈਡਮ ਸ੍ਰੀਮਤੀ ਜਮਨਾ ਦੇਵੀ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਪੰਜਾਬ ਅਤੇ ਹਰਿਆਣਾ, ਰਾਜਸਥਾਨ, ਦਿੱਲੀ, ਯੂ ਪੀ ਬਿਹਾਰ,ਗੁਜਰਾਤ, ਉੜੀਸਾ,ਹਿਮਾਚਲ ਅਤੇ ਝਾਰਖੰਡ ਰਾਜਾਂ ਤੋਂ 2100 ਤੋਂ ਵੱਧ ਸਿਖਿਆਰਥੀਆਂ ਨੇ ਭਾਗ ਲਿਆ, ਕੰਪਨੀ ਵਲੋਂ ਫਿੱਟਰ,ਟਰਨਰ,ਮਸ਼ੀਨਿਸ਼ਟ,ਵੈਲਡਰ,ਪੇਂਟਰ,ਮੋਟਰ ਮਕੈਨਿਕ ਵਹੀਕਲ, ਡੀਜ਼ਲ ਮਕੈਨਿਕ ਟਰੈਕਟਰ, ਮਕੈਨਿਕ, ਆਟੋਮੋਬਾਇਲ, ਸੀਓ ਈ ਅਡਵਾਂਸ (ਹੀਟਇੰਜਨਐਂਡ ਆਟੋਮੋਬਾਇਲ) ਅਤੇ ਪਲਾਸਟਿਕ ਪਰੋਸੈਸਿੰਗ ਓਪਰੇਟਰ ਟਰੇਡ ਦੇ ਪਾਸ ਆਊਟ ਸਿਖਿਆਰਥੀਆਂ ਦੀ ਪਲੇਸਮੈਂਟ ਲਈ 800 ਦੇ ਕਰੀਬ ਸਿਖਿਆਰਥੀਆਂ ਨੂੰ ਚੁਣਿਆ ਗਿਆ। ਕੰਪਨੀ ਵਲੋਂ ਸਿਖਿਆਰਥੀਆਂ ਦੀ ਉੱਕਾ ਪੁੱਕਾ ਤਨਖ਼ਾਹ 16822/- ਦਿੱਤੀ ਜਾਣੀ ਹੈ। ਪ੍ਰਿੰਸੀਪਲ ਮੈਡਮ ਗਿੱਲ ਨੇ ਦੱਸਿਆ ਕਿ ਆਈ ਟੀ ਆਈ ਵਲੋਂ ਅਕਸਰ ਹੀ ਅਲੱਗ ਅਲੱਗ ਕੰਪਨੀਆਂ ਨੂੰ ਬੁਲਾਕੇ ਅਜਿਹੇ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾਂਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply