Monday, July 8, 2024

ਨਿਰੀਖਨ ਟੀਮ ਤੇ ਡੱਲਾ ਸਕੂਲ ਦੇ ਸਟਾਫ ਵੱਲੋਂ ਪਠਾਨਕੋਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਟਾਲਾ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਹੁਕਮਾਂ ਦੀ ਤਾਮੀਲ ਕਰਦਿਆਂ, ਜਿਲ੍ਹਾ ਨਿਰੀਖਣ ਟੀਮ ਦੇ ਇੰਚਾਰਜ ਅਮਰਜੀਤ ਸਿੰਘ ਭਾਟੀਆ ਵੱਲੋ ਨਿਰੀਖਨ ਦੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਰਦੀਆਂ ਦੀਆਂ ਛੂੱੱਟੀਆਂ ਤੋ ਤਰੁੰਤ ਬਾਅਦ ਸਾਲ 2016 ਦੌਰਾਨ ਸਕੂਲ ਖੁਲਦਿਆਂ ਹੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੱਲਾ ਦਾ ਸਲਾਨਾ ਨਿਰੀਖਣ ਕੀਤਾ। ਸਕੂਲ ਵਿਖੇ ਸਵੇਰ ਦੀ ਸਭਾ ਪ੍ਰਭਾਵਸ਼ਾਲੀ ਸੀ, ਸਕੂਲ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਤੇ ਖੇਡ ਅਧਿਆਪਕਾ ਵੱਲੋ ਵਧੀਆਂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਵੇਰ ਦੀ ਸਭਾ ਦਾ ਪ੍ਰਬੰਧ ਕਰਨ ਤੇ ਸਵੇਰ ਦੀ ਸਭਾ ਦੀ ਸ਼ਲਾਘਾ ਕੀਤੀ ਗਈ। ਸਵੇਰ ਦੀ ਸਭਾ ਦੌਰਾਨ ਟੀਮ ਇੰਚਾਰਜ ਅਮਰਜੀਤ ਸਿੰਘ ਵੱਲੋਂ ਪਠਾਨਕੋਟ ਵਿਖੇ ਦਹਿਸ਼ਤ ਗਰਦਾਂ ਹੱਥੋ ਸਹੀਦ ਹੋਣੇ ਜਵਾਨਾ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਗਈ।ਇਕ ਮਿੰਟ ਦਾ ਮੌਨ ਰੱਖ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਸਕੂਲ ਦੇ ਸਲਾਨ ਨਿਰੀਖਣ ਦੌਰਾਨ ਸਾਲ ਦੇ ਪਹਿਲੇ ਦਿਨ ਵਿਦਿਆਰਥੀ ਹਾਜਰੀ 72 ਪ੍ਰਤੀਸ਼ਤ ਸੀ, ਜਿਸ ਦੀ ਕਿ ਸਲਾਘਾ ਕੀਤੀ ਗਈ।ਸੀ.ਸੀ.ਈ ਦੇ ਰਜਿਸਟਰ, ਅਧਿਆਪਕ ਡਾਇਰੀਆਂ, ਮਿਡ ਡੇ ਮੀਲ, ਸਕੂਲ ਫੰਡਾਂ ਨੂੰ ਚੈਕ ਕੀਤਾ ਗਿਆ। ਸਕੂਲ ਵਿਖੇ ਪਾਈਆਂ ਤਰੁਟੀਆਂ ਨੂੰ ਪ੍ਰਿੰਸਪਲ ਨੂੰ ਨੋਟ ਕਰਵਾ ਦਿਤਾ ਗਿਆ।ਇਸ ਮੌਕੇ ਟੀਮ ਵਿੱਚ ਨਰਿੰਦਰ ਸਿੰਘ, ਰਜਿੰਦਰ ਸਿੰਘ ਤੇ ਟੀਮ ਮੈਬਰਾਂ ਤੋ ਇਲਾਵਾ ਮੋਹਿਤ ਗੁਪਤਾ, ਲਵਲੀ , ਦੀਪਕ ਕੁਮਾਰ ਭੱਟੀ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply