Friday, July 5, 2024

ਸੰਗਤ ਦਰਸ਼ਨ ਕਰਨਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ -ਬਾਦਲ

PPN0401201601ਕਾਹਨੂੰਵਾਨ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਕਿਸੇ ਵੀ ਸੂਬੇ ਜਾਂ ਦੇਸ਼ ਦੀ ਸਰਕਾਰ ਚਲਾਉਣ ਵਾਲੇ ਹਾਕਮਾਂ ਆਪਣੀ ਜਨਤਾ ਦਾ ਜਵਾਬ ਦੇਹ ਮੰਨਿਆ ਜਾਂਦਾ ਹੈ। ਆਪਣੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਉਹਨਾਂ ਵਿੱਚ ਜਾਣਾ ਸਰਕਾਰ ਚਲਾਉਣ ਵਾਲੀ ਧਿਰ ਦਾ ਨੈਤਿਕ ਫਰਜ ਹੈ। ਇਸ ਲਈ ਉਹ ਪੰਜਾਬ ਵਿੱਚ ਲੋਕਾਂ ਨਾਲ ਸੰਗਤ ਦਰਸਨ ਰਾਹੀਂ ਸਿੱਧਾ ਰਾਸਤਾ ਰੱਖ ਰਹੇ ਹਨ ਅਤੇ ਇਹ ਪੂਰੀ ਦੁਨੀਆਂ ਵਿੱਚ ਲੋਕ ਸੇਵਾ ਦਾ ਪ੍ਰੋਗਰਾਮ ਕੇਵਲ ਪੰਜਾਬ ਵਿੱਚ ਹੀ ਚਲਦਾ ਹੈ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਸਠਿਆਲੀ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ ਵੱਲੋਂ ਸੰਗਤ ਦਰਸਨ ਦੌਰਾਨ ਹਾਜ਼ਰ ਲੋਕਾਂ ਅਤੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਰੱਖੇ।ਉਹਨਾਂ ਕਿਹਾ ਕਿ ਸੰਗਤ ਦਰਸ਼ਨ ਦਾ ਪ੍ਰੋਗਰਾਮ ਨਿਰਵਿਘਣ ਚਲਾਉਣਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ ਉਹਨਾਂ ਕਿਹਾ ਕਿ ਉਹ ਪਿਛਲੇ 8 ਸਾਲਾਂ ਤੋਂ ਸੰਗਤ ਦਰਸਨ ਪ੍ਰੋਗਰਾਮਾਂ ਰਾਹੀਂ ੋਲੋਕਾਂ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਵਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ੍ਰੀ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਹੀ ਦਿਲ ਛੱਡ ਗਏ ਸਨ ਅਤੇ ਲੋਕਾਂ ਦੀ ਕਚਿਹਰੀ ਵਿੱਚ ਹੀ ਕੇਜਰੀ ਵਾਲ ਨੇ ਸੰਗਤ ਦਰਸ਼ਨ ਅੱਗੇ ਤੋਂ ਨਾ ਕਰਨ ਲਈ ਹੱਥ ਖੜੇ ਕਰਕੇ ਤੌਬਾ ਕਰ ਲਈ ਸੀ। ਇਸ ਲਈ ਇਹਨਾਂ ਲੋਕਾਂ ਤੋਂ ਇਨਸਾਫ ਅਤੇ ਵਿਕਾਸ ਦੀ ਆਸ ਰੱਖਣਾ ਬੇਮਾਨੀ ਹੈ। ਮੁੱਖ ਮੰਤਰੀ ਵੱਲੋਂ ਕਸਬੇ ਕਾਹਨੂੰਵਾਨ ਦੀਆਂ 6 ਪੰਚਾਇਤਾਂ, ਕਾਲਾ ਬਾਲਾ, ਢੇਸੀਆਂ, ਬਲੱਗਣ, ਕੋਟ ਯੋਗਰਾਜ, ਮੱਲ੍ਹੀਆਂ ਆਦਿ ਪਿੰਡਾਂ ਤੋਂ ਇਲਾਵਾ ਘੋੜੇਵਾਹ ਵਿਖੇ ਦਰਨ ਤੋਂ ਵੱਧ ਪਿੰਡਾਂ, ਭੈਣੀ ਮੀਆਂ ਖਾਂ ਵਿਖੇ ਡੇਢ ਦਰਜਨ ਪਿੰਡਾਂ ਅਤੇ ਗੁਨੋਪੁਰ ਦੇ ਸੰਗਤ ਦਰਸ਼ਨ ਦੌਰਾਨ ਸੈਦੋਵਾਲ, ਪਸਵਾਲ, ਰੰਧਾਵਾ ਕਲੋਨੀ, ਜਾਗੋਵਾਲ ਬੇਟ, ਬਹੂਰੀਆਂ, ਭੂਸ਼ਾ, ਕਠਾਣੇ, ਬਜਾੜ, ਆਦਿ 60 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ 25 ਕਰੋੜ ਦੇ ਕਰੀਬ ਰਕਮ ਤਕਸੀਮ ਕੀਤੀ। ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕਾਹਨੂੰਵਾਨ ਬੇਟ ਦੇ ਪੱਛੜੇ ਹੋਏ ਖੇਤਰ ਲਈ ਪੰਜਾਬ ਸਰਕਾਰ ਇੱਕ ਵਿਸ਼ਾਲ ਵਿਕਾਸ ਯੋਜਨਾ ਅਧੀਨ ਸਪੈਸ਼ਲ ਆਰਥਿਕ ਪੈਕਿਜ ਦੇਵੇ।ਇਸ ਮੌਕੇ ਡਿਪਟੀ ਕਮਿਸ਼ਨਰ ਅਭਿਨਵ ਤ੍ਰਿਖਾ, ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਐਕਸੀਅਨ ਪੀਐਸ ਟਿਵਾਣਾ, ਦਲਜੀਤ ਸਿੰਘ ਚੀਮਾ ਸੈਨੀਟੇਸ਼ਨ ਅਧਿਕਾਰੀ, ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਹਰਦੇਵ ਸਿੰਘ ਸਠਿਆਲੀ, ਹਰਜੀਤ ਸਿੰਘ ਟਿੱਕਾ, ਕੁਲਵੰਤ ਸਿੰਘ ਮੋਤੀ ਭਾਟੀਆ, ਬੀਬੀ ਕੁਲਵੰਤ ਸਿੰਘ ਮੱਲੀਆਂ, ਸਰਪੰਚ ਜਸਪਾਲ ਸਿੰਘ, ਸਰਪੰਚ ਪਵਨ ਠਾਕੁਰ, ਸਰਪੰਚ ਹਰਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਕਾਲੀ ਵਰਕਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਹਾਜ਼ਰ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply