Monday, July 8, 2024

ਪੰਥਕ ਸੇਵਾ ਲਹਿਰ ਵਲੋਂ ਪੰਜ ਪਿਆਰਿਆਂ ਵਲੋਂ ਰੱਦ ਜਥੇਦਾਰਾਂ ਦੇ ਸੋਸ਼ਲ ਬਾਈਕਾਟ ਫੈਸਲੇ ਦਾ ਸਵਾਗਤ

PPN0401201605ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਪ੍ਰੈਸ ਕਲੱਬ ਵਿਚ ਪ੍ਰੈਸ ਨੂੰ ਸੰਬੋਧਣ ਕਰਦਿਆਂ ਪੰਥਕ ਸੇਵਾ ਲਹਿਰ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਰੱਦ ਹੋਏ ਜਥੇਦਾਰ ਗੁਰਬਚਨ ਸਿੰਘ,ਮੱਲ ਸਿੰਘ, ਇਕਬਾਲ ਸਿੰਘ ਅਤੇ ਗੁਰਮੁੱਖ ਸਿੰਘ ਬਾਰੇ ਜੋ ਸੋਸ਼ਲ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ ਉਹ ਸਵਾਗਤ ਯੋਗ ਹੈ ਸਿੱਖ ਆਗੁਆਂ ਨੇ ਕਿਹਾ ਕਿ ਇਨ੍ਹਾਂ ਜਥੇਦਾਰਾਂ ਨੂੰ 10 ਨਵੰਬਰ ਪਿੰਡ ਚੱਬਾ ਵਿਖੇ ਸਰਬੱਤ ਖਾਲਸਾ ਵਿਚ ਲੱਖਾਂ ਦੀ ਤਾਦਾਦ ਵਿਚ ਜੁੜੇ ਪੰਥ ਖਾਲਸਾ ਨੇ ਰੱਦ ਕਰ ਦਿੱਤਾ ਸੀ ਅਤੇ ਨਵੇਂ ਜਥੇਦਾਰ ਚੁਣ ਲਏ ਸਨ ਜਿਸ ਉਪਰ ਪੰਜ ਪਿਆਰਿਆਂ ਦੇ ਇਸ ਫੈਸਲੇ ਨੇ ਮੋਹਰ ਲਗਾ ਦਿਤੀ ਹੈ ਅਵਤਾਰ ਸਿੰਘ ਮੱਕੜ ਅਤੇ ਹਰਚਰਨ ਸਿੰਘ ਸਕੱਤਰ ਨੂੰ ਦੋਸੀ ਕਰਾਰ ਦੇਣ ਦਾ ਵੀ ਸਵਾਗਤ ਕੀਤਾ। ਸਰਬੱਤ ਖਾਲਸਾ ਵਿਚ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਦੇਸ਼ ਧ੍ਰੋਹ ਦੇ ਝੂਠੇ ਪਰਚੇ ਦਰਜ ਕਰਕੇ ਨਜ਼ਰ ਬੰਦ ਕੀਤਾ ਹੋਇਆ ਹੈ ਦੀ ਰਿਹਾਈ ਲਈ ਇਕਜੁੱਟ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ। ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੁਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਨਮਾਨ ਲਈ ਸਮੂਹ ਸਰਬੱਤ ਖਾਲਸਾ ਧਿਰਾਂ ਵਲੋਂ 10 ਜਨਵਰੀ ਨੂੰ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਸਰਹਿੰਦ ਤੋਂ ਦਿੱਲੀ ਤੱਕ ਕੀਤੇ ਜਾ ਰਹੇ ਸਨਮਾਨ ਮਾਰਚ ਵਿਚ ਆਪੋ ਆਪਣੇ ਵਾਹਣ ਲੈ ਕੇ ਵਹੀਰਾਂ ਘੱਤਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੋਹਾਂ ਕਾਤਲਾਂ ਤੇ ਪਰਚੇ ਅਤੇ ਗ੍ਰਿਫਤਾਰੀ, ਸਰਬੱਤ ਖਾਲਸਾ ਦੇ ਜਥੇਦਾਰਾਂ ਦੀ ਰਿਹਾਈ ਅਤੇ ਸਰਬੱਤ ਖਾਲਸਾ ਦੇ ਪੂਰੇ ਪ੍ਰਬੰਧਕਾਂ ਦੀ ਰਿਹਾਈ ਅਤੇ ਪਠਾਨਕੋਟ ਹਮਲੇ ਦੀ ਨਿੰਦਾ। ਇਸ ਮੌਕੇ ਭਾਈ ਪ੍ਰਦੀਪ ਸਿੰਘ ਚਾਂਦਪੁਰਾ, ਜਸਵਿੰਦਰ ਸਿੰਘ ਤਿਉਣਾ, ਚਮਕੌਰ ਸਿੰਘ ਭਾਈਰੂਪਾ, ਸੁਖਦੇਵ ਸਿੰਘ ਜੋਗਾਨੰਦ, ਪਰਵਿੰਦਰ ਸਿੰਘ ਬਾਲੀਆਂਵਾਲੀ, ਸੂਬੇਦਾਰ ਬਲਦੇਵ ਸਿੰਘ, ਰੇਸ਼ਮ ਸਿੰਘ ਬਹਾਲੜ,ਹਾਕਮ ਸਿੰਘ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply