Friday, July 5, 2024

ਮੁਸਲਿਮ ਜੱਥੇਬੰਦੀਆਂ ਖਬਰ ਦੇ ਵਿਰੋਧ ਵਿੱਚ ਹਿੰਦੀ ਅਖਬਾਰ ਦੀਆਂ ਕਾਪੀਆਂ ਸਾੜਿਆਂ

PPN0401201606ਸੰਦੌੜ, 4 ਜਨਵਰੀ (ਹਰਮਿੰਦਰ ਸਿੰਘ ਭੱਟ)- ਮੁਸਲਿਮ ਜੱਥੇਬੰਦੀਆਂ ਨੇ ਹਿੰਦੀ ਅਖਬਾਰ ਵਿਚ ਛਪੀ ਇੱਕ ਉੱਥੇ ਹੀ ਉਹਨਾਂ ਸਰਕਾਰ ਤੋਂ ਅਖਬਾਰ ਤੇ ਸਬੰਧਤ ਪੱਤਰਕਾਰ ਦੇ ਖਿਲਾਫ ਕਾਰਵਾਈ ਲਈ ਰੋਸ ਮੁਜਾਹਰਾ ਕੀਤਾ।ਸਬ ਡਵੀਜਨਲ ਮਜਿਸਟਰੇਟ ਦੇ ਦਫਤਰ ਅੱਗੇ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਦੇ ਆਗੂ ਸਹਿਜ਼ਾਦ ਹੁਸੈਨ ਤੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਮਾਲੇਰਕੋਟਲਾ ਦੇ ਬੈਜ ਮੈਕਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਸਰਕਾਰ ਨੂੰ ਸੁਚੇਤ ਕੀਤਾ ਕਿ ਦੇਸ਼ ਵਿਚ ਵਾਪਰਨ ਵਾਲੇ ਕਿਸੇ ਵੀ ਅੱਤਵਾਦੀ ਹਮਲੇ ਵਿਚ ਮਾਲੇਰਕੋਟਲਾ ਦੇ ਬੈਜ ਮੈਕਰਾਂ ਦੀ ਭੂਮਿਕਾ ਸਾਹਮਣੇ ਨਹੀਂ ਆਈ ।ਪਿਛਲੇ ਦਿਨੀਂ ਪਠਾਨਕੋਟ ਏਅਰਵੇਜ ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਉਕਤ ਹਿੰਦੀ ਅਖਬਾਰ ਦੇ ਪੱਤਰਕਾਰ ਨੇ ਅੱਤਵਾਦੀਆਂ ਵਲੋਂ ਪਹਿਨੀਆਂ ਫੋਜੀ ਵਰਦੀਆਂ ਤੇ ਉਸ ਤੇ ਲੱਗਣ ਵਾਲੇ ਬੈਜਾਂ ਦੀਆਂ ਤਾਰਾਂ ਮਾਲੇਰਕੋਟਲਾ ਦੇ ਹਜਾਰਾਂ ਬੈਜ ਮੇਕਰਾਂ ਨਾਲ ਜੋੜ ਕੇ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਦਾ ਜਦੋਂ ਕਿ ਉਕਤ ਬੈਜ ਮੇਕਰਾਂ ਦੇ ਪਰਿਵਾਰ ਫੋਜੀ ਬਟਾਲੀਅਨਾਂ ਦੀ ਹੁਕਮਾਂ ਤੇ ਹੀ ਬੈਜ ਤਿਆਰ ਕਰਕੇ ਉਹਨਾਂ ਦੇ ਸਬੰਧਤ ਅਧਿਕਾਰੀਆਂ ਨੂੰ ਸੌਪਦੇ ਹਨ। ਅਜਿਹੇ ਵਿਚ ਮਾਲੇਰਕੋਟਲਾ ਦੇ ਬੈਜ ਮੇਕਰਾਂ ਤੇ ਦੋਸ਼ ਲਗਾ ਕੇ ਉਹਨਾਂ ਦੀਆਂ ਦੇਸ਼ ਪ੍ਰਤੀ ਵਫਾਦਾਰੀਆਂ ਨੂੰ ਡੂੰਘੀ ਸੱਟ ਮਾਰੀ ਹੈ।ਉਹਨਾਂ ਕਿਹਾ ਕਿ ਬਾਘਾ ਤੇ ਅਟਾਰੀ ਬਾਡਰ ਤੋਂ ਹੋ ਕੇ ਹੀ ਭਾਰਤੀ ਤੇ ਪਾਕਿਸਤਾਨੀ ਲੋਕ ਇੱਧਰ ਉਧਰ ਜਾਂਦੇ ਹਨ ਜਿਹਨਾਂ ਦੀ ਬਾਰਡਰਾਂ ਤੇ ਮੁਕੰਮਲ ਜਾਂਚ ਕੀਤੀ ਜਾਂਦੀ ਹੈ ਪ੍ਰੰਤੂ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿ ਬਾਡਰਾਂ ਤੇ ਕਿਸੇ ਵੀ ਵਿਅਕਤੀ ਤੋਂ ਫੌਜੀ ਬੈਜ ਫੜਖ਼ੇ ਗਏ ਹੋਣ ਜਾਂ ਕੋਈ ਕੇਸ ਦਰਜ ਕੀਤਾ ਗਿਆ ਹੋਵੇ।ਇਸ ਮੌਕੇ ਉਕਤ ਜੱਥੇਬੰਦੀਆਂ ਤੇ ਬੈਜ ਮੇਕਰਾਂ ਨੇ ਐਸ.ਪੀ ਜਸਵਿੰਦਰ ਸਿੰਘ ਤੇ ਐਸ.ਡੀ.ਐਮ ਅਮਿਤ ਬੈਂਬੀ ਨੂੰ ਪੰਜਾਬ ਸਰਕਾਰ ਦੇ ਨਾਂਅ ਅਖਬਾਰ ਤੇ ਪੱਤਰਕਾਰ ਵਿਰੁਧ ਕਾਰਵਾਈ ਕਰਨ ਲਈ ਮੰਗ ਪੱਤਰ ਸੌਪੇ। ਇਸ ਮੌਕੇ ਵਸੀਮ ਸੇਖ, ਐਡਵੋਕੇਟ ਗਜਨਫਰ ਸਿਰਾਜ, ਮੁਹੰਮਦ ਮੁਨੀਰ, ਇਬਾਦ ਅਲੀ, ਇਮਤਿਆਜ ਅਲੀ, ਮੁਹੰਮਦ ਹਨੀਫ, ਜਿਸ਼ਾਨ ਫਾਰੂਕ, ਮੁਹੰਮਦ ਅਖਤਰ, ਸੌਕਤ ਅਲੀ, ਮਾਜਿਦ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply