ਗ਼ਜ਼ਲ
ਲੋਹੜੀ ‘ਤੇ ਧੀ ਨੂੰ ਸਤਿਕਾਰੇ ।
ਬੰਦਾ ਪਿਆ ਮਿੱਠੇ ਪੋਚੇ ਮਾਰੇ ।
ਇੱਕ ਪੁੱਤ ਨੂੰ ਪਾਉਣ ਲਈ ਤਾਂ,
ਕਈ ਧੀਆਂ ਨੂੰ ਕੁੱਖ ਵਿੱਚ ਮਾਰੇ ।
ਨੂੰਹ ਨਾ ਅੱਖੀਂ ਵੇਖ ਸਿਖਾਉਂਦੇ,
ਆਪਣੀ ਧੀ ਦੇ ਦੁੱਖੜੇ ਭਾਰੇ ।
ਜਾਇਦਾਦ ਦੇ ਪੁੱਤਰ ਵਾਰਿਸ,
ਧੀ ਨਾ ਮੰਗੇ ਮਹਿਲ-ਮੁਨਾਰੇ ।
ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ,
ਸੋਚ ਤੋਂ ਪੈਦਲ ਨੇ ਵੀਚਾਰੇ ।
ਬਰਾਬਰ ਦਾ ਕਮਾਵਣ ਹੁਣ,
ਮੱਲ ਲਏ ਨੇ ਅਹੁੱਦੇ ਸਾਰੇ ।
ਰੰਗੀਲਪੁਰੇ ਦੇ ਲੋਕਾਂ ਮੰਨਿਆ,
ਧੀ ਤੇ ਪੁੱਤਰ ਦੋਵੇਂ ਪਿਆਰੇ ।
ਧੰਨਵਾਦ ਸਹਿਤ,
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ.9855207071