Monday, July 8, 2024

ਕਾਨੂੰਗੋਈ ਸਰਕਲ ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ 27 ਨੂੰ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਗੋਈ ਸਰਕਲ ਅਮਰਗੜ੍ਹ ਅਧੀਨ ਆਉਂਦੇ ਪਿੰਡਾਂ ਲਈ 27 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਅਨਾਜ ਮੰਡੀ, ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਕੈਂਪ ਦੌਰਾਨ ਕਾਨੂੰਗੋਈ ਸਰਕਲ ਅਮਰਗੜ੍ਹ ਦੇ ਅਧੀਨ ਪਿੰਡ ਖੇੜੀ ਸੋਢੀਆਂ, ਮੁਹਾਲਾ, ਮੁਹਾਲੀ, ਮੂਲਾਬੱਧਾ, ਸਲੈਮਪੁਰ, ਭੱਟੀਆ ਖੁਰਦ, ਭੱਟੀਆ ਕਲਾਂ, ਰਾਮਪੁਰਾ ਭਿੰਢਰਾ, ਗੰਗਾਮਾਜਰਾ, ਦੌੌਲਤਪੁਰ, ਬਨਭੌਰਾ, ਭੁੱਲਰਾਂ, ਝੱਲ, ਬੁਰਜ ਬਘੇਲ ਸਿੰਘ ਵਾਲਾ, ਅਮਰਗੜ੍ਹ, ਦਿਆਲਪੁਰਾ, ਬਾਗੜੀਆਂ, ਸੰਪੂਰਨਗੜ੍ਹ, ਅਲੀਪੁਰ, ਰਾਮਪੁਰ ਛੰਨਾਂ, ਰਾਏਪੁਰ, ਝੂੰਦ, ਲਾਗੜੀਆ, ਤੋਲੇਵਾਲ, ਨਿਆਮਤਪੁਰ, ਗੁਆਰਾ, ਮਹੈਰਾਣਾ, ਭੜੀ ਮਾਨਸਾ, ਛਤਰੀਵਾਲਾ ਅਤੇ ਤੋਗਾਹੇੜੀ ਦੇ ਵਸਨੀਕ ਹੀ ਲਾਭ ਪ੍ਰਾਪਤ ਕਰ ਸਕਦੇ ਹਨ।
ਸ. ਥਿੰਦ ਨੇ ਦੱਸਿਆ ਕਿ ਕੈਂਪ ਵਿੱਚ ਮਾਲ ਮਹਿਕਮੇ ਨਾਲ ਸਬੰਧਤ ਸੇਵਾਵਾਂ, ਪੁਲਿਸ ਮਹਿਕਮੇ ਨਾਲ, ਬੁਢਾਪਾ ਪੈਨਸ਼ਨ, ਵਿਧਵਾ ਅਤੇ ਨਿਆਸ਼ਰਿਤ ਔਰਤਾਂ ਲਈ ਪੈਨਸ਼ਨ, ਆਸ਼ਰਿਤ ਬੱਚਿਆਂ ਲਈ ਪੈਨਸ਼ਨ, ਅਪੰਗ ਵਿਅਕਤੀਆਂ ਲਈ ਪੈਨਸ਼ਨ, ਸ਼ਗਨ ਸਕੀਮ, ਆਧਾਰ ਕਾਰਡ, ਪੁਰਾਣੇ ਅਧਾਰ ਕਾਰਡ, ਲਰਨਿੰਗ ਲਾਇਸੰਸ, ਵਿੱਚ ਦਰੁੱਸਤੀ, ਸੀਨੀਅਰ ਸਿਟੀਜਨ ਕਾਰਡ, ਅਪੰਗ ਵਿਅਕਤੀਆਂ ਲਈ ਸ਼ਨਾਖਤੀ ਕਾਰਡ, ਬੈਂਕ ਖਾਤਾ ਖੁਲਵਾਉਣ ਸਬੰਧੀ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਅੰਗਹੀਣਾਂ ਲਈ ਕਰਜ਼ੇ ਸਬੰਧੀ ਜਾਣਕਾਰੀ, ਵੋਟਰ ਸੂਚੀਆਂ ਦੀ ਵੈਰੀਫਿਕੇਸ਼ਨ, ਬਾਲੜੀ ਰੱਕਸ਼ਕ ਯੋਜਨਾ ਸਕੀਮ ਸਬੰਧੀ ਦੀ ਜਾਣਕਾਰੀ ਅਤੇ ਹੋਰ ਸੇਵਾਵਾਂ ਉੱਪਲਬਧ ਹੋਣਗੀਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply