Friday, July 5, 2024

’ਮੁੱਖ ਮੰਤਰੀ ਵਿਗਿਆਨ ਯਾਤਰਾ’ ਤਹਿਤ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਲਾਇਆ ਸਇੰਸ ਸਿਟੀ ਦਾ ਟੂਰ

PPN0403201610ਜੰਡਿਆਲਾ ਗੁਰੂ, 4 ਮਾਰਚ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਵਿਗਿਆਨਕ ਰੁਚੀ ਪੈਦਾ ਕਰਣ ਦੇ ਮਕਸਦ ਨਾਲ ਸ਼ੁਰੂ ਕੀਤੀ ‘ਮੁੱਖ ਮੰਤਰੀ ਵਿਗਿਆਨ ਯਾਤਰਾ’ ਸਕੀਮ ਤਹਿਤ ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ ਅੰਮ੍ਰਿਤਸਰ ਦੇ ਛੇਵੀ ਜਮਾਤ ਦੇ ਬੱਚਿਆਂ ਦਾ ਇਕ ਦਿਨਾ ‘ਪੁਸ਼ਪਾ ਗੁਜਰਾਲ ਸਇੰਸ ਸਿਟੀ ਕਪੂਰਥਲਾ’ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਵਿਚ ਤਕਰੀਬਨ ਛੇਵੀਂ ਜਮਾਤ ਦੇ 100ਦੇ ਕਰੀਬ ਬੱਚਿਆਂ ਨੇ ਭਾਗ ਲੈ ਕੇ ਵਿਗਿਆਨਕ ਖੋਜਾਂ ਦੀ ਜਾਣਕਾਰੀ ਹਾਸਲ ਕੀਤੀ।ਬੱਚਿਆਂ ਨੇ ਸਪੇਸ ਥੀਏਟਰ, ਥ੍ਰੀ.ਡੀ ਸਿਨੇਮਾ, ਲੇਜ਼ਰ ਸ਼ੋਅ, ਬਰਡ ਗੈਲਰੀ ਅਤੇ ਹੋਰ ਵੀ ਬਹੁਤ ਸਾਰੀਆਂ ਵਿਗਿਆਨ ਨਾਲ ਸਬੰਧਤ ਚੀਜਾਂ ਨੂੰ ਦੇਖਿਆ ਅਤੇ ਹੈਰਾਨੀ ਪ੍ਰਗਾਟਾਈ।ਵਿਦਿਆਰਥੀਆਂ ਨੇ ਸਪੇਸ ਥੀਏਟਰ ਰਾਹੀ ਤਾਰਿਆਂ ਦਾ ਟੱਟਣਾ ਅਤੇ ਗਲੈਕਸੀਆਂ ਦਾ ਬਣਨਾ ਤੋਂ ਇਲਾਵਾ ਗ੍ਰਹਿਆਂ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ।ਮੁੱਖ ਅਧਿਆਕਾ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕੇ ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਅਰਥੀਆਂ ਨੂੰ ਵਿਗਿਆਨ ਦੇ ਸਿਧਾਂਤਾਂ ਪ੍ਰਤੀ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ,ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾ ਬੱਚਿਆਂ ਵਿੱਚੋਂ ਵਿਗਿਆਨੀ ਪੈਦਾ ਕਰ ਸਕੀਏ।ਇਸ ਮੌਕੇ ਸ਼੍ਰੀਮਤੀ ਹਰਦੀਪ ਕੌਰ, ਸ਼੍ਰੀ ਕ੍ਰਿਸ਼ਨ ਕੁਮਾਰ, ਸ਼੍ਰੀਮਤੀ ਸਵਿਤਾ ਰਾਣੀ, ਸ਼੍ਰੀਮਤੀ ਮਨਿੰਦਰਪ੍ਰੀਤ ਕੌਰ ਸਾਰੇ ਅਧਿਆਪਕ, ਬੱਚਿਆਂ ਨਾਲ ਇਸ ਦੌਰੇ ਤੇ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply