Monday, July 8, 2024

ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਬਲਾਕ ਵਿੱਚ ਇਕ ਕੀਤੀ ਜਾਵੇਗੀ ਖੇਡ ਸਟੇਡੀਅਮ ਦੀ ਉਸਾਰੀ ਬੱਬੂ

PPN0803201618

ਪਠਾਨਕੋਟ, 8 ਮਾਰਚ (ਪ.ਪ)- ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਵਿੱਚ ਖੇਡਾਂ ਪ੍ਰਤੀ ਰੂਚੀ ਵਧਾਉਣ ਅਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਬਲਾਕ ਵਿੱਚ ਇਕ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਨੇ ਪੇਂਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੋ ਰੋਜਾ ਜਿਲ੍ਹਾ ਪੱਧਰੀ ਪੇਂਡੂ ਖੇਡ ਮੁਕਾਬਲਿਆਂ ਦਾ ਉਦਘਾਟਣ ਕਰਨ ਉਪਰੰਤ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਬੱਬੂ ਨੇ ਖਿਡਾਰੀਆਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਣੇ ਜਿਲ੍ਹੇ , ਰਾਜ ਅਤੇ ਦੇਸ ਦਾ ਨਾਮ ਅੰਤਰ ਰਾਸਟਰੀ ਪੱਧਰ ਤੇ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਉਥੇ ਆਪਸੀ ਭਾਈਚਾਰੇ ਅਤੇ ਪ੍ਰੇਮ ਨੂੰ ਮਜਬੂਤ ਵੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਖਿਡਾਰੀਆਂ ਨੂੰ ਆਧੁਨਿਕ ਖੇਡਾਂ ਦੀ ਸਹੂਲਤ ਮੁਹੇਈਆ ਕਰਨ ਅਤੇ ਖੇਡਾਂ ਵੱਲ ਉਤਸਾਹਿਤ ਕਰਨ ਲਈ ਜਿਲ੍ਹੇ ਅੰਦਰ ਲਮੀਨੀ ਪਠਾਨਕੋਟ ਵਿਖੇ 8.50 ਕਰੋੜ ਰੁਪਏ ਦੀ ਲਾਗਤ ਨਾਲ ਬਹੁਮੰਤਵੀ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ ।
ਖੇਡ ਮੁਕਾਬਲਿਆਂ ਵਿੱਚ ਪਹਿਲੇ ਦਿਨ ਬਾਲੀਵਾਲ, ਦੋੜਾਂ, ਸਾੱਟ ਪੁੱਟ, ਕਬੱਡੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚੋਂ 200 ਮੀਟਰ ਦੀ ਲੜਕਿਆਂ ਦੀ ਦੋੜ ਵਿੱਚ ਬਲਵਿੰਦਰ ਸਿੰਘ ਨੇ ਪਹਿਲੇ ਨੰਬਰ ਤੇ , ਰੋਬਿਨ ਸਿੰਘ ਦੂਜੇ ਤੇ ਅਤੇ ਰਜਿਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾੱਟ ਪੁੱਟ ਦੇ ਮੁਕਾਬਲਿਆਂ ਵਿੱਚ ਹਰਮਿੰਦਰ ਸਿੰਘ ਨੇ ਪਹਿਲਾ, ਰਾਕੇਸ ਸੈਣੀ ਨੇ ਦੂਜਾ ਅਤੇ ਰਜਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੈਤੂ ਖਿਡਾਰੀਆਂ ਨੂੰ ਕੱਲ 9 ਮਾਰਚ ਨੂੰ ਦੁਪਿਹਰ ਬਾਅਦ ਸ੍ਰੀ ਗੋਵਰਧਨ ਗੋਪਾਲ ਸਰਮਾ, ਚੇਅਰਮੈਨ ਜਿਲ੍ਹਾ ਪਰਿਸ਼ਦ ਇਨਾਮ ਤਕਸੀਮ ਕਰਨਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply