Monday, July 8, 2024

ਪੰਜਵਾਂ ਰਪਿੰਦਰ ਸਿੰਘ ਮਾਨ ਯਾਦਗਾਰੀ ਪੁਰਸਕਾਰ ਸਮਾਰੋਹ ਲੁਧਿਆਣਾ ਵਿਖੇ 13 ਮਾਰਚ ਨੂੰ

PPN0903201604

ਸੰਦੌੜ, 9 ਮਾਰਚ (ਹਰਮਿੰਦਰ ਸਿੰਘ ਭੱਟ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵਿਸ਼ੇਸ ਸਹਿਯੋਗ ਨਾਲ ਰੁਪਿੰਦਰ ਸਿੰਘ ਮਾਨ (ਰਾਜ) ਯਾਦਗਾਰੀ ਟਰੱਸਟ ਰਜਿ: ਸ਼ੇਖਦੌਲਤ (ਜਗਰਾਉਂ) ਵੱਲੋਂ ਪੰਜਵਾਂ ਰਪਿੰਦਰ ਸਿੰਘ ਮਾਨ ਯਾਦਗਾਰੀ ਪੁਰਸਕਾਰ ਸਮਾਰੋਹ 13 ਮਾਰਚ ਐਤਵਾਰ ਨੂੰ ਸਵੇਰੇ 10:30 ਵਜੇਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਸਬੰਧੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸ੍ਰਪਰਸਤ ਪ੍ਰੋ: ਗੁਰਭਜਨ ਗਿੱਲ, ਪ੍ਰਸਿੱਧ ਨਾਵਲਕਾਰ ਕਰਤਾਰ ਸਿੰਘ ਮਾਨ, ਸ. ਪ੍ਰੀਤਮ ਸਿੰਘ ਮਾਨ, ਅਮਨ ਮਾਨ ਤੇ ਕਰਮਜੀਤ ਸਿੰਘ ਨੱਥੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਸ਼ੇਸ ਮਹਿਮਾਨ ਡਾ. ਐਸ. ਪੀ. ਸਿੰਘ ਸਾਬਕਾ ਵੀ. ਸੀ ਅਤੇ ਡਾ. ਸੁਖਦੇਵ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਹੋਣਗੇ ਤੇ ਪ੍ਰਧਾਨਗੀ ਭਾਈ ਅਸੋਕ ਸਿੰਘ ਬਾਗੜੀਆਂ ਸਿੱਖ ਧਰਮ ਸਕਾਲਰ ਕਰਨਗੇ।ਸਤਿਕਾਰਯੋਗ ਇਤਿਹਾਸਕਾਰ ਤੇ ਚਿੰਤਕ ਡਾ. ਸੁਖਦਿਆਲ ਸਿੰਘ ਨੂੰ ‘ਰੁਪਿੰਦਰ ਸਿੰਘ ਮਾਨ ਪੁਰਸਕਾਰ’ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਿਹਾਸਕ ਖੋਜ ਲਈ ਪ੍ਰਦਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆਂ ਕਿ ਸਨਮਾਨਤ ਸ਼ਖਸੀਅਤ ਬਾਰੇ ਡਾ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ ਭਾਸਨ ਦੇਣਗੇ।ਇਸ ਮੌਕੇ ਉੱਘੇ ਨਾਵਲਕਾਰ ਸ. ਕਰਤਾਰ ਸਿੰਘ ਮਾਨ ਦਾ ਨਵਪ੍ਰਕਾਸਤ ਤੀਜਾ ਨਾਵਲ ‘ਭਾਂਬੜ’ ਲੋਕ ਅਰਪਨ ਕੀਤਾ ਜਾਵੇਗਾ ਤੇ ਇਸ ਸਮਾਗਮ ਵਿੱਚ ਦੇਸਾਂ-ਵਿਦੇਸਾਂ ਤੋਂ ਹੋਰ ਵੀ ਕਈ ਨਾਮਵਰ ਸਖਸ਼ੀਅਤਾਂ ਸਿਰਕਤ ਕਰਨ ਲਈ ਪਹੁੰਚ ਰਹੀਆ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply