Monday, July 8, 2024

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਚੇਨਈ ਰਵਾਨਾ

PPN0903201609

ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਅੰਮਿਤਸਰ ਤੋਂ ਚੇਨਈ ਲਈ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਤੇਜਿੰਦਰਪਾਲ ਸਿੰਘ ਸੰਧੂ, ਡੀ. ਟੀ. ਓ ਅੰਮ੍ਰਿਤਸਰ ਲਵਜੀਤ ਕਲਸੀ ਅਤੇ ਤਹਿਸੀਲਦਾਰ ਗੁਰਬਿੰਦਰ ਸਿੰਘ ਨੇ ਸ਼ਰਧਾਲੂ ਨੂੰ ਵਿਸ਼ੇਸ਼ ਰੇਲ ਗੱਡੀ ਵਿੱਚ ਚੜਾਇਆ ਤੇ ਸ਼ਰਧਾ ਸਹਿਤ ਰਵਾਨਾ ਕੀਤਾ।
ਸ੍ਰੀ ਤੇਜਿੰਦਰਪਾਲ ਸਿੰਘ ਸੰਧ ਨੇ ਦੱਸਿਆ ਕਿ ਚੇਨਈ ਵਿਖੇ ਹੀ ਇਸਾਈ ਧਰਮ ਦੇ ਪਵਿੱਤਰ ਸਥਾਨਾ ਦੇ ਦਰਸ਼ਨ ਕਰਨਗੇ ਅਤੇ ਮੱਥਾ ਟੇਕਣਗੇ। ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇੇ ਗਏ ਹਨ ਅਤੇ ਸ਼ਰਧਾਲੂਆਂ ਲਈ ਪਾਣੀ ਤੇ ਖਾਣੇ ਦਾ ਇੰਤਜਾਮ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਇਸਾਈ ਧਰਮ ਨਾਲ ਸੰਬੰਧਤ ਪੂਰੇ ਪੰਜਾਬ ਦੇ ਸ਼ਰਧਾਲੂ ਇਸ ਰੇਲ ਗੱਡੀ ਵਿਚ ਚੇਨਈ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਰੇਲ ਵਿਚ 1000 ਸ਼ਰਧਾਲੂ ਜਾਣਗੇ ਅਤੇ ਇਹ ਟਰੇਨ 13 ਮਾਰਚ ਨੂੰ ਵਾਪਿਸ ਪਰਤੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਤੇ ਆਉਂਦਾ ਮੁਕੰਮਲ ਖਰਚ ਪੰਜਾਬ ਸਰਕਾਰ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਡਾਕਟਰੀ ਸਹੂਲਤ ਦਾ ਵੀ ਬੰਦੋਬਤਸ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply